*ਮਾਹਵਾਰੀ ਸਫ਼ਾਈ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ *

0
57

ਮਾਨਸਾ 28 ਮਈ (ਸਾਰਾ ਯਹਾਂ/ਚੰਨਣਦੀਪ ਔਲਖ)  : ਸਿਵਲ ਸਰਜਨ ਡਾਕਟਰ ਅਰਵਿੰਦਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਡਾਕਟਰ ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਅਧੀਨ ਸਿਹਤ ਸੰਸਥਾਵਾਂ ਵਿੱਚ ਮਾਹਵਾਰੀ ਸਫ਼ਾਈ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਏ ਗਏ।

ਮੈਡੀਕਲ ਅਫ਼ਸਰ ਡਾਕਟਰ ਨਿਸ਼ਮਾ ਤਨੇਜਾ ਅਤੇ ਸਮੂਦਾਇਕ ਸਿਹਤ ਅਫ਼ਸਰ ਰਮਨਦੀਪ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈ ਕੇ ਵਿਖੇ ਵਿਦਿਆਰਥਣਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਮਾਹਵਾਰੀ ਸਫ਼ਾਈ ਸਬੰਧੀ ਵਹਿਮ ਅਤੇ ਝਿਜਕ ਦੂਰ ਕਰਨ, ਮਾਹਵਾਰੀ ਸਫ਼ਾਈ ਸਬੰਧੀ ਪ੍ਰਬੰਧਨ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਜਿਸ ਤਹਿਤ ਸਰੀਰ ਦੀ ਸਫ਼ਾਈ ਲਈ ਸਮੇਂ ਸਮੇਂ ਸਿਰ ਪੈੜ ਜਾਂ ਸਾਫ ਕੱਪੜੇ ਦੀ ਵਰਤੋਂ, ਅੰਦਰੂਨੀ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਅਤੇ ਵਰਤੇ ਗਏ ਪੈੜ, ਕੱਪੜੇ ਦਾ ਸਹੀ ਨਿਪਟਾਰਾ ਕਰਨਾ ਚਾਹੀਦਾ ਹੈ। ਮਾਹਵਾਰੀ ਮੌਕੇ ਜਣਨ ਅੰਗਾਂ ਦੀ ਸਫ਼ਾਈ ਜ਼ਰੂਰੀ ਹੈ। ਇਨ੍ਹਾਂ ਸਾਵਧਾਨੀਆਂ ਰਾਹੀਂ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਅਤੇ ਵਿਆਹੁਤਾ ਜੀਵਨ ਵਿਚ ਬਾਂਝਪਨ ਤੋਂ ਬਚਿਆ ਜਾ ਸਕਦਾ ਹੈ।

ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਹਰ ਮਹੀਨੇ 6 ਨੈਪਕਿਨ ਮੁਫ਼ਤ ਉਪਲਬਧ ਕਰਵਾਏ ਜਾਂਦੇ ਹਨ ।

ਸਮੂਦਾਇਕ ਸਿਹਤ ਅਫ਼ਸਰ ਗੁਰਵੀਰ ਕੌਰ ਅਤੇ ਡਾਕਟਰ ਹਰਪ੍ਰੀਤ ਕੌਰ ਵੱਲੋਂ ਚਿਤਰਕਲਾ ਰਾਹੀਂ ਮਾਹਵਾਰੀ ਸੰਬੰਧੀ ਸਫ਼ਾਈ ਸੁਨੇਹਾ ਦੇਣ ਲਈ ਯੋਗ ਉਪਰਾਲੇ ਕੀਤੇ ਗਏ 

LEAVE A REPLY

Please enter your comment!
Please enter your name here