*ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਸਬੰਧੀ ਪਿੰਡਾਂ ਵਿੱਚ ਲਗਾਏ ਗਏ ਕਿਸਾਨ ਸਿਖਲਾਈ ਕੈਂਪ*

0
22

ਮਾਨਸਾ 27-05-25 (ਸਾਰਾ ਯਹਾਂ/ਜਗਦੀਸ਼ ਬੰਸਲ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਬਲਾਕ ਮਾਨਸਾ ਦੀ ਟੀਮ ਵੱਲੋਂ ਪਿੰਡ ਖਿਆਲਾ ਖੁਰਦ ਬਲਾਕ ਮਾਨਸਾ ਵਿਖੇ ਮਾਨਯੋਗ ਖੇਤੀਬਾੜੀ ਮੰਤਰੀ ਜੀ ਦੇ ਦਿਸਾ ਨਿਰਦੇਸਾਂ ਅਧੀਨ ਅਤੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਜੀ ਦੇ ਸਹਿਯੋਗ ਨਾਲ ਡਾ.ਹਰਬੰਸ ਸਿੰਘ ਸਿੱਧੂ ਜਿਲ੍ਹਾ ਸਿਖਲਾਈ ਅਫਸਰ ਮਾਨਸਾ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡਾ.ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਜਿਵੇਂ ਕਿ ਨਹਿਰੀ ਪਾਣੀ ਦੀ ਸਪਲਾਈ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਸਬੰਧੀ ਪੰਜਾਬ ਸਰਕਾਰ ਵੱਲੋ ਪ੍ਰ਼ਤੀ ਏਕੜ 1500 ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ।ਇਸ ਤੋੋਂ ਇਲਾਵਾ ਡਾ.ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਰਮੇ ਦੇ ਬੀਜ ਤੇ 33# ਸਬਸਿਡੀ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਰਮੇਂ ਦੇ ਬੀਜ ਤੇ ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਦਾ ਲਾਹਾ ਲੈਣ,ਬੀਜ ਪੱਕੇ ਬਿੱਲ ਤੇ ਲੈਣ ਉਪਰੰਤ ਇਸ ਨੂੰ ਵਿਭਾਗ ਦੇ ਪੋਰਟਲ ਤੇ 31 ਮਈ ਤੋ ਪਹਿਲਾਂ ਅਪਲੋਡ ਕਰਵਾਉਣ।ਇਸ ਤੋਂ ਇਲਾਵਾ ਨਰਮੇਂ ਦੀ ਫਸਲ ਤੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਅਧੀਨ ਬਦਲਵੀਆਂ ਫਸਲਾਂ ਜਿਵੇਂ ਕਿ ਮੂੰਗੀ,ਅਰਹਰ,ਭਿੰਡੀ ਅਦਿ ਫਸਲਾਂ ਨਰਮੇਂ ਨੇੜੇ ਨਾ ਬੀਜੀਆਂ ਜਾਣ।ਦਿੱਤੀ ਇਸ ਮੌਕੇ ਸ੍ਰੀ ਧਰਮਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਅਤੇ ਸ੍ਰੀ ਪਰਾਗਦੀਪ ਸਿੰਘ ਬੀ ਟੀ ਐਮ ਅਤੇ ਪਿੰਡ ਦੇ ਅਗਾਂਹਵਾਧੂ ਕਿਸਾਨ ਹਾਜਿਰ ਸਨ।

LEAVE A REPLY

Please enter your comment!
Please enter your name here