*ਕਿਸਾਨਾਂ ਵੱਲੋਂ ਸਾਉਣੀ ਦੌਰਾਨ ਅਣ—ਅਧਿਕਾਰਿਤ/ਹਾਈਬ੍ਰਿਡ ਝੋਨੇ ਦੇ ਬੀਜਾਂ ਦੀ ਬਿਜਾਈ ਨਾ ਕੀਤੀ ਜਾਵੇ—ਮੁੱਖ ਖੇਤੀਬਾੜੀ ਅਫਸਰ ਮਾਨਸਾ*

0
32
oplus_32

ਮਾਨਸਾ, 26 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਸਾਉਣੀ 2025 ਦੌਰਾਨ ਝੋਨੇ ਦੇ ਪੂਸਾ 44 ਅਤੇ ਕਿਸੇ ਵੀ ਪ੍ਰਕਾਰ ਦੇ ਅਣ—ਅਧਿਕਾਰਿਤ/ਹਾਈਬ੍ਰਿਡ ਬੀਜਾਂ ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਬੀਜ ਬਿਨਾਂ ਕਿਸੇ ਲਾਇਸੰਸ ਦੇ ਕਿਸਾਨਾਂ ਨੂੰ ਵੇਚਿਆਂ ਜਾਦਾ ਹੈ ਅਤੇ ਇਸ ਬੀਜ ਦੀ ਗੁਣਵੱਧਤਾ ਦੀ ਕੋਈ ਵੀ ਜਾਂਚ ਨਹੀਂ ਕਰਵਾਈ ਜਾਂਦੀ, ਜਿਸ ਨਾਲ ਭੋਲੇ ਭਾਲੇ ਕਿਸਾਨ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਅਤੇ ਕਿਸੇ ਵੀ ਪ੍ਰਕਾਰ ਦੇ ਅਣ—ਅਧਿਕਾਰਿਤ/ਹਾਈਬ੍ਰਿਡ ਬੀਜ ਦੀ ਵਿਕਰੀ *ਤੇ ਰੋਕ ਲਗਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਮਾਨਸਾ ਨੇ ਕਿਸਾਨਾਂ ਵੀਰਾਂ ਨੂੰ ਦੂਸਰੇ ਰਾਜਾਂ ਤੋਂ ਵੀ ਅਣ—ਅਧਿਕਾਰਿਤ/ਹਾਈਬ੍ਰਿਡ ਬੀਜ ਨਾ ਖਰੀਦਣ ਦੀ ਅਪੀਲ ਕੀਤੀ। ਜਿ਼ਲ੍ਹਾ ਮਾਨਸਾ ਵਿੱਚ ਅਣ—ਅਧਿਕਾਰਿਤ/ਹਾਈਬ੍ਰਿਡ ਝੋਨੇ ਦੇ ਬੀਜ ਦੇ ਵਿਕਰੀ ਨੂੰ ਰੋਕਣ ਲਈ ਜਿ਼ਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਨਿਰੰਤਰ ਚੈਕਿੰਗ ਕਰ ਰਹੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੰਨਜੂਰਸ਼ੁਦਾ ਬੀਜ ਦੀ ਹੀ ਖਰੀਦ ਕਰਨ ਅਤੇ ਇਸ ਸਬੰਧੀ ਵਿਕਰੇਤਾ ਵੱਲੋਂ ਪੱਕਾ ਬਿੱਲ ਜਰੂਰ ਪ੍ਰਾਪਤ ਕਰਨ ਤਾਂ ਜੋ ਕਿਸਾਨ ਵੀਰ ਸਬਸਿਡੀ ਦਾ ਲਾਭ ਲੈ ਸਕਣ।

LEAVE A REPLY

Please enter your comment!
Please enter your name here