

ਮਾਨਸਾ 23 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸੀ ਪੀ ਆਈ ਦੀ 25 ਵੀਂਂ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਫੰਡ ਮੁਹਿੰਮ ਮੁਹਿੰਮ ਭਰਪੂਰ ਹੁੰਗਾਰਾ ਮਿਲ ਰਿਹਾ ਹੈ,ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਫੰਡ ਮੁਹਿੰਮ ਤਹਿਤ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਮਾਸਟਰ ਗੁਰਬਚਨ ਸਿੰਘ ਮੰਦਰਾਂ ਜ਼ੋ ਟੀਚਰ ਹੋਮ ਬਠਿੰਡਾ ਦੇ ਮੌਜੂਦਾ ਪ੍ਰਧਾਨ ਹਨ। ਉਹਨਾ ਵੱਲੋਂ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਕਿਉਂਕਿ ਮਾਸਟਰ ਮੰਦਰਾਂ ਅਧਿਆਪਕ ਦੀ ਜ਼ੁਮੇਵਾਰੀ ਦੇ ਨਾਲ ਨਾਲ ਟੀਚਰ ਫਰੰਟ ਤੇ ਵੀ ਵੱਡੇ ਕੱਦ ਦੇ ਆਗੂ ਰਹੇ ਹਨ, ਕਈ ਸਾਲ ਲਗਾਤਾਰ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਬੁਢਲਾਡਾ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦਾ ਪਿੰਡ ਆਲਮਪੁਰ ਮੰਦਰਾਂ ਮੁਜਾਰਿਆਂ ਦਾ ਪਿੰਡ ਹੈ, ਇਥੇ ਵੀ ਲਾਲ ਪਾਰਟੀ ਦਾ ਤਕੜਾ ਪ੍ਰਭਾਵ ਹੋਣ ਕਰਕੇ ਬਿਸਵੇਦਾਰੀ ਬਟਾਈ ਪ੍ਰਥਾ ਖਤਮ ਕੀਤੀ ਗਈ। ਇਸ ਪਿੰਡ ਦੇ ਜਥੇਦਾਰ ਬਲਵੰਤ ਸਿੰਘ ਸਮੇਤ ਕਈ ਨਾਮੀ ਕਮਿਊਨਿਸਟ ਆਗੂ ਹੋਏ ਹਨ, ਜਿਨ੍ਹਾਂ ਵਿੱਚ ਸਵਰਗਵਾਸੀ ਮਾਸਟਰ ਬਲਵੀਰ ਸਿੰਘ ਤੇ ਮਾਸਟਰ ਗੁਰਬਚਨ ਸਿੰਘ ਦੇ ਨਾਮ ਵਰਣਨਯੋਗ ਹਨ।
ਕਮਿਊਨਿਸਟ ਲਹਿਰ ਵਿੱਚ ਦੋਵਾਂ ਮਾਸਟਰਾਂ ਦੀ ਦੇਣ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ। ਮਾੜੀ ਸਿਹਤ ਦੇ ਬਾਵਜੂਦ ਵੀ ਮਾਸਟਰ ਗੁਰਬਚਨ ਸਿੰਘ ਜੀ ਟੀਚਰ ਹੋਮ ਬਠਿੰਡਾ ਦੀ ਜ਼ੁਮੇਵਾਰੀ ਬਾਖੂਬੀ ਨਿਭਾ ਰਹੇ ਹਨ, ਪਿੰਡ ਦੀ ਪਾਰਟੀ ਬ੍ਰਾਂਚ ਦੀ ਹਰ ਸੰਭਵ ਮੱਦਦ ਕਰਦੇ ਹਨ, ਜਦੋਂ ਵੀ ਪਾਰਟੀ ਨੂੰ ਫੰਡ ਦੀ ਲੋੜ ਪੲਈ ਤਾਂ ਇਨ੍ਹਾਂ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ।
ਸਤੰਬਰ ਵਿੱਚ ਹੋ ਰਹੀ 25ਵੀਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਮਾਲੀ ਮੱਦਦ ਲਈ ਕਾਮਰੇਡ ਅਰਸ਼ੀ ਨੇ ਅਪੀਲ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਪੰਜਾਹ ਹਜ਼ਾਰ ਕੱਢ ਕੇ ਹੱਥ ਤੇ ਰੱਖ ਤੇ ਕਿਹਾ ਇਹ ਮੇਰੀ ਪਹਿਲੀ ਕਿਸ਼ਤ ਹੈ, ਮੈਂ ਹੋਰ ਵੀ ਯੋਗਦਾਨ ਪਾਵਾਂਗਾ।
ਇਸ ਸਮੇਂ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਕਿਸਾਨ ਸਭਾ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਵੀ ਮੌਜੂਦ ਸਨ।























