

ਮਾਨਸਾ 24 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)– ਅੱਜ ਜਿਲਾ ਮਾਨਸਾ ਦੀ ਜਰਨਲ ਬਾਡੀ ਮੀਟਿੰਗ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਫਫੜੇ ਭਾਈਕੇ ਵਿਖੇ ਹੋਈ I ਪਿਛਲੇ ਪ੍ਰੋਗਰਾਮਾਂ ਦੇ ਜੱਥੇਬੰਦਕ ਰਵਿਊ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਬਠਿੰਡਾ,ਸੰਗਰੂਰ ਤੇ ਜਗਰਾਓਂ ਵਿਖੇ ਹੋ ਰਹੀਆਂ ਰੈਲੀਆਂ ਵਿੱਚ ਪੰਜਾਬ ਦੇ ਸੰਘਰਸਾ਼ਂ ਨੂੰ ਤਾਰਪੀਡੋ ਕਰਨ ਦੀ ਸਰਕਾਰੀ ਮਨਸਾ ਵਿਰੁੱਧ ‘ਜਬਰ ਵਿਰੋਧੀ ਰੈਲੀਆਂ’ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਵਰਕਰਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਭਾਗ ਲੈਣਗੇ ਮਤਾ ਪਾਇਆ ਗਿਆ I 29 ਮਈ ਨੂੰ ‘ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ’ ਐਸ.ਏ.ਐਸ ਨਗਰ ਮੋਹਾਲੀ ਵਿਖੇ ਪਿਛਲੇ ਦਿਨੀਂ ਜੱਥੇਬੰਦਕ ਆਗੂਆਂ ਨਾਲ ਆਈ.ਏ.ਐਸ ਵੱਲੋਂ ਰੂੜ ਵਿਹੇਵ ਕਰਨ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ I ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਅੰਦਰ ਮਾਨ ਸਰਕਾਰ ਦੇ ਭਰਿਸ਼ਟ ਤਾਣੇ ਬਾਣੇ ਦੇ ਚੱਲਦਿਆਂ ਜੱਥੇਬੰਦਕ ਕਾਰਕੁੰਨਾਂ ਨਾਲ ਇਉਂ ਸਰੇਆਮ ਵਧੀਕੀਆਂ ਨਹੀਂ ਸਹਾਂਗੇ I ਉਨਾਂ ਕਿਹਾ ਕਿ ਇੱਕ ਪਾਸੇ ਜਨਤਕ ਅਦਾਰਿਆਂ ਅੰਦਰ ਅਹੁਦਿਆਂ ਉਤੇ ਸੁਸ਼ੋਭਤ ਸਰਕਾਰੀ ਮੁਲਾਜ਼ਮ ਚਿੱਟੇ ਦਿਨ ਦੋ ਨੰਬਰ ਦੀ ਕਮਾਈ ਕਰਕੇ ਪੰਜਾਬ ਦੇ ਖਜਾਨੇ ਨੂੰ ਚੂਨਾ ਲਾ ਰਹੇ ਹਨ,ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਦੇ ਦਿੱਤੇ ਟੈਕਸਾਂ ਦੇ ਪੈਸੇ ਨੂੰ ‘ਐਂਟੀਕੁਰੱਪਸਨ’ ਲੋਗੋ ਛਾਪ ਛਾਪ ਕੇ ਪੰਜਾਬ ਦੇ ਬੋਰਡਾਂ ਉਤੇ ਖਰਚ ਰਹੇ I ਉਨਾਂ ਕਿਹਾ ਕਿ ਜੇਕਰ ਸਰਕਾਰੀ ਅਤੇ ਨਿੱਜੀ ਤੰਤਰ ਅੰਦਰ ਪੈਸਿਆਂ ਦਾ ਦੇਣ ਲੈਣ ਇਉਂ ਹੋ ਰਿਹਾ ਹੈ,ਤਾਂ ਮਾਨ ਸਰਕਾਰ ਪੰਜਾਬ ਨੂੰ ਕਿਵੇਂ ‘ਭ੍ਰਿਸਟਾਚਾਰ ਮੁਕਤ’ਕਰੇਗੀ ਇਸ ਦਾ ਜੁਆਬ ਪੰਜਾਬ ਦੇ ਲੋਕਾਂ ਨੂੰ ਦੇਵੇ I ਇਸ ਸਮੇਂ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ,ਰਾਮਫਲ ਚੱਕ ਅਲੀਸੇਰ,ਨਰਿੰਦਰ ਕੌਰ ਬੁਰਜ ਹਮੀਰਾ,ਭੋਲਾ ਸਿੰਘ ਸਮਾਓਂ ਤੋਂ ਇਲਾਵਾ ਕਰਨੈਲ ਸਿੰਘ ਮਾਨਸਾ,ਬਲਕਰਨ ਬੱਲੀ,ਸੁਖਚਰਨ ਦਾਨੇਵਾਲੀਆ,ਅਮਰੀਕ ਕੋਟ ਧਰਮੂੰ,ਅਮੋਲਕ ਸਿੰਘ ਖੀਵਾ,ਜਗਤਾਰ ਸਿੰਘ ਸਹਾਰਨਾ,ਗੁਰਤੇਜ ਸਿੰਘ ਵਰੇ,ਦਰਸਨ ਮੰਘਾਣੀਆਂ ਅਤੇ ਪਿੰਡਾਂ ਦੇ ਆਗੂ ਵਰਕਰ ਹਾਜਿਰ ਸਨ























