*10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਚੰਗੇ ਅੰਕ ਹਾਸਲ ਕਰਨ ’ਤੇ ਕੀਤਾ ਸਨਮਾਨਿਤ*

0
90

ਮਾਨਸਾ, 25 ਮਈ (ਸਾਰਾ ਯਹਾਂ/ਜੋਨੀ ਜਿੰਦਲ): ਐਸਡੀ ਕੇ ਐਲ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਿਹਨਤ ਕਰ ਚੰਗੇ ਅੰਕ ਹਾਸਲ ਕੀਤੇ। ਇਸ ਲਈ ਵਧੀਆ ਪ੍ਰਦਰਸ਼ਨ ਕਰਨ ’ਤੇ ਉਨ੍ਹਾਂ ਨੂੰ ਟ੍ਰਾਫ਼ੀ ਦੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਜੀ ਨੇ ਚੰਗੇ ਅੰਕ ਪ੍ਰਾਪਤ ਕਰਨ ’ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਕਰ ਚੰਗੇ ਅੰਕ ਲਿਆਉਣ ਦੀ ਉਮੀਦ ਜਤਾਈ। ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾ ਦੀ ਵੀ ਉਨ੍ਹਾਂ ਪ੍ਰਸ਼ੰਸਾ ਕੀਤੀ।
    ਇਸ ਦੌਰਾਨ ਬਾਰ੍ਹਵੀਂ ਦੇ ਆਏ ਨਤੀਜਿਆਂ ’ਚ ਕਾਮਰਸ ਸਟ੍ਰੀਮ ਦੇ ਕੀਰਤੀ, ਦਿਵਯਾਂਸ਼ੀ ਅਤੇ ਕੁਨਾਲ ਜਿੰਦਲ, ਆਰਟਸ ‘ਚ ਪਲਕ ਗਰਗ, ਏਕਮਜੋਤ ਕੌਰ ਅਤੇ ਦਿਨਾਕਸ਼ੀ ਅਤੇ ਸਾਇੰਸ ਸਟ੍ਰੀਮ ‘ਚ ਸਕਸ਼ਮ, ਹਿਮਾਕਸ਼ੀ ਅਤੇ ਰੋਹਤਾਸ਼ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕਰਨ ਦੇ ਇਲਾਵਾ 10ਵੀਂ ਜਮਾਤ ਦੇ ਵਿਦਿਆਰਥੀ ਪ੍ਰਗਿਆ, ਮੰਨਤ ਅਤੇ ਹਿਮਾਂਕਸ਼ੀ ਨੂੰ ਵੀ ਸਨਮਾਨਿਤ ਕੀਤਾ ਗਿਆ।
12ਵੀਂ ਜਮਾਤ ਦੇ ਨਿਤੇਸ਼ ਅਤੇ 10ਵੀਂ ਜਮਾਤ ਦੇ ਰਿਧਮ ਰਾਣਾ ਨੂੰ ਬਹੁਤ ਵਧੀਆ ਪ੍ਰਦਰਸ਼ਨ ਕਰਨ ’ਤੇ ਟਰਾਫ਼ੀ ਦਿੱਤੀ ਗਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਵਿਨੋਦ ਰਾਣਾ ਜੀ ਨੇ ਸਾਰਿਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ਅਤੇ ਅੱਗੇ ਦੀ ਪੜ੍ਹਾਈ ਲਈ ਆਪਣੇ ਅਨੁਭਵ ਸਾਂਝੇ ਕੀਤੇ।

LEAVE A REPLY

Please enter your comment!
Please enter your name here