*ਸੀ ਪੀ ਆਈ ਦੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਲਈ ਵੱਡੀ ਪੱਧਰ ਸਹਿਯੋਗ ਮਿਲ ਰਿਹਾ ਹੈ।- ਅਰਸ਼ੀ*

0
41

ਮਾਨਸਾ 23/5/25 (ਸਾਰਾ ਯਹਾਂ/ਮੁੱਖ ਸੰਪਾਦਕ) ਮਾਸਟਰ ਬਲਵੀਰ ਸਿੰਘ ਮੰਦਰਾਂ ਪਿੰਡ ਆਲਮਪੁਰ ਮੰਦਰਾਂ ਚੜਦੀ ਜਵਾਨੀ ਵਿੱਚ ਹੀ ਸੀਪੀਆਈ ਵਿੱਚ ਸਰਗਰਮ ਹੋ ਗਏ ਸਨ, ਲਾਲ ਪਾਰਟੀ ਵਿੱਚ ਵੀ ਵੱਧ ਚੜ੍ਹਕੇ ਕੰਮ ਕੀਤਾ, ਕਈ ਵਾਰ ਜੇਲ੍ਹ ਗਏ ਕਾਫ਼ੀ ਸਮਾਂ ਗੁਪਤ ਵਾਸ ਰਹੇ, ਕਾਮਰੇਡ ਜੋਗਾ ਜੀ ਦੇ ਜ਼ੋਰ ਦੇਣ ਤੇ ਮਾਸਟਰੀ ਦਾ ਕੋਰਸ ਕਰਕੇ ਲੰਮਾ ਸਮਾਂ ਬਤੌਰ ਅਧਿਆਪਕ ਸੇਵਾ ਨਿਭਾਈ, ਇਕ ਵਧੀਆ ਅਧਿਆਪਕ ਦਾ ਨਾਮਣਾ ਖੱਟਿਆ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਿਰ ਮੌਰ ਆਗੂ ਵਜੋਂ ਸਥਾਪਿਤ ਹੋਏ ਤੇ ਅਗਸਤ 1992 ਆਪਣੇ ਪਿੰਡ ਦੇ ਹਾਈ ਸਕੂਲ ਤੋਂ ਬਤੌਰ ਹੈੱਡ ਮਾਸਟਰ ਸੇਵਾ ਮੁਕਤ ਹੋਏ।
ਇਸ ਦੌਰਾਨ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਢਲਾਡਾ ਹਲਕੇ ਤੋਂ ਕਾਮਰੇਡ ਅਰਸ਼ੀ ਵਿਧਾਇਕ ਚੁਣੇ ਗਏ, ਮਾਸਟਰ ਜੀਆਂ ਨੇ ਉਨ੍ਹਾਂ ਦੀ ਸੱਜੀ ਬਾਂਹ ਬਣਕੇ ਹਲਕੇ ਤੇ ਪਾਰਟੀ ਦੀ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ।
ਮਾਸਟਰ ਜੀ ਵੱਲੋਂ ਲੰਮਾ ਸਮਾਂ ਬੁਢਲਾਡਾ ਤਹਿਸੀਲ ਦੇ ਪਾਰਟੀ ਸਕੱਤਰ ਦੀ ਭੂਮਿਕਾ ਵੀ ਨਿਭਾਈ ਤੇ ਪਾਰਟੀ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਮੈਂਬਰ ਵੀ ਰਹੇ ਤੇ ਪਟਨਾ ਪਾਰਟੀ ਕਾਂਗਰਸ ਵਿੱਚ ਬਤੌਰ ਡੈਲੀਗੇਟ ਸ਼ਾਮਲ ਹੋਏ ਸਨ।
ਅਪ੍ਰੈਲ 2012 ਵਿੱਚ ਚਾਣਚੱਕ ਸਦੀਵੀ ਵਿਛੋੜਾ ਦੇ ਗਏ।
ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨਾਲ ਮਾਸਟਰ ਜੀ ਦੇ ਪਰਿਵਾਰ ਨਾਲ ਬਹੁਤ ਹੀ ਨੇੜੇ ਦੇ ਪਰਿਵਾਰਕ ਸਬੰਧ ਹਨ, ਜਦੋਂ ਸਾਥੀ ਅਰਸ਼ੀ ਨੇ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਵਿੱਚ ਮਾਲੀ ਯੋਗਦਾਨ ਪਾਉਣ ਦੀ ਅਪੀਲ ਕੀਤੀ ਮਾਸਟਰ ਜੀ ਦੀ ਜੀਵਨ ਸਾਥੀ ਮਾਤਾ ਅਜੀਤ ਕੌਰ ਤੇ ਨੂੰਹ ਰਾਣੀ ਬੀਬਾ ਗੁਰਬਿੰਦਰ ਕੌਰ ਨੇ ਪਹਿਲੀ ਕਿਸ਼ਤ ਵਜੋਂ ਪੰਜਾਹ ਹਜ਼ਾਰ ਦਾ ਚੈੱਕ ਕੱਟਕੇ ਉਨ੍ਹਾਂ ਦੇ ਸਪੁਰਦ ਕੀਤਾ।ਇਸ ਮੌਕੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਹਰ ਸਮੇਂ ਪਾਰਟੀ ਦੀ ਹਰ ਪੱਖੋਂ ਸਹਿਯੋਗ ਜਾਂਦਾ ਹੈ। ਜਿਸ ਕਾਰਨ ਪਾਰਟੀ ਕਾਂਗਰਸ ਚੰਡੀਗੜ੍ਹ ਵਿਹਤਰੀ ਢੰਗ ਨਾਲ ਨੇਪਰੇ ਚੜੇਗੀ।ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here