

ਮਾਨਸਾ, 21 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਰ ਮਾਨਸਾ ਦਾ ਕੀਤਾ ਜਾਵੇਗਾ ਸੁੰਦਰੀਕਰਨ ਸ਼ਹਿਰ ਵਿੱਚ ਆਉਣ ਵਾਲੀਆਂ ਸਾਰੀਆਂ ਸੜਕਾਂ ਨੂੰ ਬਣਾਇਆ ਜਾਵੇਗਾ ਮਨਮੋਹਕ ਸ਼ਹਿਰ ਵਿਚਾਲੇ ਪੈਂਦੇ ਰੇਲਵੇ ਫਾਟਕ ਦੇ ਨਾਲ ਸੜਕ ਨੂੰ ਚੌੜੀ ਕਰਕੇ ਕੀਤਾ ਜਾਵੇਗਾ ਸੁੰਦਰੀਕਰਨ ਆਉਣ ਵਾਲੇ ਦਿਨਾਂ ਵਿੱਚ ਬਦਲੀ ਜਾਵੇਗੀ ਸ਼ਹਿਰ ਮਾਨਸਾ ਦੀ ਨੁਹਾਰ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਦੱਸਦਿਆਂ ਕਿਹਾ ਕਿ ਬੀਤੇ ਦਿਨੀਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਜਿੰਨੇ ਵੀ ਮਤੇ ਪਾਏ ਸਨ ਉਹ ਸਭ ਬਹੁਤ ਸੰਮਤੀ ਨਾਲ ਪਾਸ ਕਰਕੇ ਬਹੁਤ ਜਲਦੀ ਸ਼ਹਿਰ ਮਾਨਸਾ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ, ਜ਼ਿਕਰ ਯੋਗ ਹੈ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸ਼ਾਇਦ ਲੋਕਾਂ ਦੀਆਂ ਉਮੀਦਾਂ ਉੱਪਰ ਖਰੀਆਂ ਉੱਤਰਨ ਜਾ ਰਹੀਆਂ ਹਨ ਕਿਉਂਕਿ ਇਹਨਾਂ ਦੀ ਅਨਥਕ ਮਿਹਨਤ ਨੂੰ ਦੇਖਦਿਆਂ ਹੋਇਆ ਇੰਝ ਲੱਗਦਾ ਹੈ ਜਿਵੇਂ ਹੁਣ ਸ਼ਹਿਰ ਮਾਨਸਾ ਜੋ ਬੀਤੇ ਕਾਫੀ ਸਮੇਂ ਤੋਂ ਜਿਲਾ ਮਾਨਸਾ ਅਖਵਾਉਂਦਾ ਸੀ ਸਹੀ ਰੂਪ ਵਿੱਚ ਇੱਕ ਸੁੰਦਰ ਮਾਨਸਾ ਬਣਨ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਮੌਜੂਦਾ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਅਨਥਕ ਕੋਸ਼ਿਸ਼ਾਂ ਦੇ ਚਲਦੇ ਇੰਝ ਲੱਗਦਾ ਹੈ ਕਿ ਜਿਵੇਂ ਬੀਤੇ ਕਾਫੀ ਸਮੇਂ ਤੋਂ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹਨਾਂ ਨੂੰ ਸਹੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ























