*ਭਾਰਤੀ ਫੌਜ ਦੇ ਸਨਮਾਣ ਵਜੋਂ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ*

0
58

ਬੁਢਲਾਡਾ 21 ਮਈ (ਸਾਰਾ ਯਹਾਂਮੇਹਤਾ ਅਮਨ) : ਪਿਛਲੇ ਦਿਨੀ ਪਹਿਲਗਾਮ ਵਿਖੇ ਮਾਰੇ ਗਏ ਨਿਹੱਥੇ ਸੈਲਾਨੀਆਂ ਤੇ ਆਤਕਵਾਦੀ ਹਮਲੇ ਦੇ ਸ਼ਾਹਿਜਘੜਤਾਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਪਾਕਿਸਤਾਨ ਵਿੱਚ ਜਾ ਕੇ ਨਸ਼ਟ ਕਰਨ ਤੇ ਭਾਰਤੀ ਫੌਜ ਦਾ ਸਨਮਾਣ ਕਰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਹਿਰ ਅੰਦਰ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਭਾਰਤ ਦੀਆਂ ਤਿੰਨੋ ਫੌਜਾਂ ਦੇ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਿੱਥੇ ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਉਥੇ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ 140 ਕਰੌੜ ਜਨਤਾ ਉਨ੍ਹਾਂ ਬਹਾਦਰ ਸੂਰਵੀਰ ਫੌਜੀਆਂ ਕਰਕੇ ਹੀ ਸੁਰੱਖਿਅਤ ਮਹਿਸੂਸ ਕਰਦੀ ਹੈ। ਇਸ ਵਾਰ ਫੌਜੀਆਂ ਵੱਲੋਂ ਪਾਕਿਸਤਾਨ ਨੂੰ ਦਿੱਤੇ ਕਰਾਰੇ ਜੁਆਬ ਕਾਰਨ ਭਾਰਤ ਦਾ ਸ਼ਕਤੀ ਦਾ ਪ੍ਰਦਰਸ਼ਨ ਪਾਕਿਸਤਾਨ ਹੀ ਨਹੀਂ ਪੂਰੀ ਦੁਨੀਆਂ ਨੇ ਦੇਖ ਲਿਆ ਹੈ ਕਿ ਕਿਸ ਤਰ੍ਹਾਂ ਭਾਰਤ ਦੀ ਫੌਜ ਆਪਣੇ ਦੇਸ਼ ਦੀ ਆਨ ਸ਼ਾਨ ਲਈ ਹਰ ਦਮ ਤਿਆਰ ਬਰ ਤਿਆਰ ਹੈ। ਇਸ ਮੌਕੇ ਭੋਲਾ ਸਿੰਘ ਹਸਨਪੁਰ, ਕੁਸ਼ਦੀਪ ਸ਼ਰਮਾਂ, ਗਰਗਨਦੀਪ ਸ਼ਰਮਾਂ, ਮੇਜਰ ਸਿੰਘ ਕੁਲੈਹਿਰੀ, ਰਾਜੂ ਬਾਬਾ, , ਕੁਲਦੀਪ ਕੁਮਾਰ, ਅਮ੍ਰਿਤਪਾਲ, ਦਰਸ਼ਨ ਸਿੰਘ sara ਨਰਿੰਦਰ ਕੁਮਾਰ ਬਰੇਟਾ, ਜਗਮੇਲ ਸ਼ਾਸ਼ਤਰੀ, , ਮੰਗੂ ਸਿੰਘ ਬੀਰੋਕੇ, ਮਹਿੰਦਰਪਾਲ ਮੰਗਲਾ, ਸੁਭਾਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here