*’ਜਾਗ ਪਓ ਪੰਜਾਬੀਓ….! ਪੰਜਾਬ ਦੀਆਂ ਚੇਅਰਮੈਨੀਆਂ ਗ਼ੈਰ ਪੰਜਾਬੀਆਂ ਨੂੰ ਦੇਣ ਤੋਂ ਬਾਅਦ ਖੜ੍ਹਾ ਹੋਇਆ ਵਿਵਾਦ, ਕਾਬਲੀਅਤ ਨਹੀਂ, ਦੇਖੀ ਗਈ ਚਾਪਲੂਸੀ’*

0
72

Punjab News  (ਸਾਰਾ ਯਹਾਂ/ਬਿਊਰੋ ਨਿਊਜ਼) : ਕੇਂਦਰੀ ਰੇਲ ਮੰਤਰੀ ਅਤੇ ਖਾਦ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕਰਦੇ ਹੋਏ ਦਿੱਲੀ ਦੇ ਆਮ ਆਦਮੀ ਪਾਰਟੀ (AAP) ਨੇਤਾਵਾਂ ਨੂੰ ਪੰਜਾਬ ਦੇ ਪਰਸ਼ਾਸਕੀ ਢਾਂਚੇ ‘ਚ ਉੱਚ ਅਹੁਦਿਆਂ ‘ਤੇ ਨਿਯੁਕਤ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਵੀਡੀਓ ਬਿਆਨ ‘ਚ ਬਿੱਟੂ ਨੇ ਮਾਨ ਨੂੰ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਾ “ਕਠਪੁਤਲੀ” ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਦੀ ਖੁਦਮੁਖਤਿਆਰੀ ਨੂੰ ਠੇਸ ਪਹੁੰਚਾਉਂਦੇ ਹਨ। ਉਨ੍ਹਾਂ ਨੇ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (PPCB) ਦਾ ਚੇਅਰਪਰਸਨ ਤੇ ਦੀਪਕ ਚੌਹਾਨ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ (PLIDB) ਦਾ ਚੇਅਰਮੈਨ ਨਿਯੁਕਤ ਕਰਨ ਨੂੰ ਬਿਲਕੁਲ ਬੇਬੁਨਿਆਦ ਅਤੇ ਗ਼ਲਤ ਕਰਾਰ ਦਿੱਤਾ।

ਬਿੱਟੂ ਨੇ ਕਿਹਾ, “ਇਹ ਨਿਯੁਕਤੀਆਂ ਪੰਜਾਬ ਦੇ ਆਤਮ-ਸਨਮਾਨ ਨਾਲ ਧੋਖਾ ਹਨ। ਦੋਵੇਂ ਨੇਤਾ ਪੰਜਾਬ ਦੇ ਵਾਸਤੇ ਅਜਨਬੀ ਹਨ, ਉਨ੍ਹਾਂ ਦਾ ਪੰਜਾਬ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ। ਰੀਨਾ ਗੁਪਤਾ ਤਾਂ ਉਹ ਹੈ ਜਿਸਨੇ ਖੁੱਲ੍ਹ ਕੇ ਪੰਜਾਬ ਦੇ ਕਿਸਾਨਾਂ ਤੇ ਉਦਯੋਗਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਹੁਣ ਉਹੀ ਉਹੀ ਅਦਾਰਾ ਚਲਾਵੇਗੀ ਜੋ ਇਨ੍ਹਾਂ ਕਿਸਾਨਾਂ ਤੇ ਉਦਯੋਗਾਂ ਦੇ ਭਵਿੱਖ ਬਾਰੇ ਫੈਸਲੇ ਲੈਂਦਾ ਹੈ, ਇਹ ਨਿਯੁਕਤੀ ਨਾ ਸਿਰਫ ਗ਼ਲਤ ਹੈ, ਸਗੋਂ ਖ਼ਤਰਨਾਕ ਹੈ।

ਦੀਪਕ ਚੌਹਾਨ ਬਾਰੇ ਗੱਲ ਕਰਦੇ ਹੋਏ, ਬਿੱਟੂ ਨੇ ਕਿਹਾ ਕਿ ਉਸਦੀ ਨਿਯੁਕਤੀ ਕਾਬਲੀਅਤ ਨਹੀਂ, ਕੇਵਲ ਕੇਜਰੀਵਾਲ ਦੀ ਚਾਪਲੂਸੀ ਦੇ ਆਧਾਰ ‘ਤੇ ਹੋਈ ਹੈ।।ਬਿੱਟੂ ਨੇ ਭਗਵੰਤ ਮਾਨ ‘ਤੇ ਦਿੱਲੀ ਦੀ ਆਪ ਲੀਡਰਸ਼ਿਪ ਅੱਗੇ ਪੰਜਾਬ ਦੀ ਸਰਕਾਰ ਦੇ ਗੋਡੇ ਟੇਕਣ ਦੇ ਇਲਜ਼ਾਮ ਲਾਏ। ਮਾਨ ਨੇ ਲੋਕਤੰਤਰ ਦੀ ਤੌਹੀਨ ਕਰ ਦਿੱਤੀ ਹੈ। ਉਹ ਕੇਜਰੀਵਾਲ ਦੀ ਗੱਡੀ ਦੀ ਨੰਬਰ ਪਲੇਟ ਤੋਂ ਵੱਧ ਕੁਝ ਨਹੀਂ।

ਬਿੱਟੂ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਦੇ ਤਿੰਨ ਮੁੱਖ ਆਮ ਆਦਮੀ ਪਾਰਟੀ ਆਗੂ — ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਅਤੇ ਸਤੈਂਦਰ ਜੈਨ — ਜੋ “ਪਰੋਲ ‘ਤੇ ਕੈਦੀ” ਹਨ, ਉਹ ਹੀ ਅਸਲ ਵਿਚ ਪੰਜਾਬ ਚਲਾ ਰਹੇ ਹਨ, ਜਦ ਕਿ ਮਾਨ ਸਿਰਫ ਉਨ੍ਹਾਂ ਦੇ ਹੁਕਮ ਮਨਦੇ ਹਨ। ਇਹ ਨਿਯੁਕਤੀਆਂ ਹਰ ਇਕ ਸਵਾਭਿਮਾਨੀ ਪੰਜਾਬੀ ਲਈ ਥੱਪੜ ਹਨ। ਅਸੀਂ ਕਿਸੇ ਬਾਹਰਲੇ ਨੂੰ ਰਿਮੋਟ ਕੰਟਰੋਲ ਰਾਹੀਂ ਸਾਡੀ ਰਾਜਸੱਤਾ ਨਹੀਂ ਚਲਾਉਣ ਦਿਆਂਗੇ। ਇਹ ਲੜਾਈ ਪੰਜਾਬ ਦੇ ਸਨਮਾਨ ਦੀ ਹੈ ਤੇ ਅਸੀਂ ਇਸ ਨੂੰ ਸੜਕਾਂ ‘ਤੇ ਲੈ ਜਾਣ ਲਈ ਤਿਆਰ ਹਾਂ

LEAVE A REPLY

Please enter your comment!
Please enter your name here