*ਚੈਤੱਨਿਆ ਟੈਕਨੋ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਕੀਤਾ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ*

0
74

ਮਾਨਸਾ, 19 ਮਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :ਮਾਨਸਾ ਦੇ ਸ੍ਰੀ ਚੈਤੱਨਿਆ ਟੈਕਨੋ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਕੀਤਾ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ। 

ਸਕੂਲ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਮੱਲਾਂ ਮਾਰੀਆਂ ਹਨ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਕੀਤਾ ਗਿਆ। ਜਿਸ ਦੀ ਸ਼ੁਰੂਆਤ ਮਿਊਜਿਕ ਅਧਿਆਪਕ ਦਾਤਾਰ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਪ੍ਰਮਾਤਮਾਂ ਦੇ ਨਾਮ ਤੇ ਸਵਾਗਤੀ ਗੀਤ ਨਾਲ ਕੀਤਾ ਗਿਆ। 

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੀਮਾਂ ਰਾਠੌਰ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਵਜੋਂ ਡਾ ਵਿਜੈ ਸਿੰਗਲਾ ਉਨ੍ਹਾਂ ਦੇ ਪੁੱਤਰ ਚੰਦਨ ਸਿੰਗਲਾ ਅਤੇ ਨੂੰਹ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।       ਉਨ੍ਹਾਂ ਕਿਹਾ ਕਿ ਸਾਡੇ ਸਕੂਲ ਨੇ ਸ਼ਾਨਦਾਰ ਨਤੀਜੇ ਪ੍ਰਦਰਸ਼ਿਤ ਕੀਤੇ ਗਏ ਹਨ, ਜਿਸ ਵਿੱਚ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਨੰਬਰ ਪ੍ਰਾਪਤ ਕੀਤੇ ਹਨ।

(1) ਵਿਦਿਆਰਥੀ ਨੇ 498/500, 26            (2) ਵਿਦਿਆਰਥੀ ਨੇ 495/500, 197         (3) ਵਿਦਿਆਰਥੀ ਨੇ 490/500, ਅਤੇ 917 ਅਤੇ (4) ਵਿਦਿਆਰਥੀ ਨੇ 480/500 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।            ਇਸ ਤੋਂ ਇਲਾਵਾ, 37 ਵਿਦਿਆਰਥੀਆਂ ਨੇ ਇੰਡੀਅਨ ਨੈਸ਼ਨਲ ਟੈਲੇਂਟ ਸਰਚ ਓਲੰਪੀਆਡ (INTSO) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸੋਨੇ ਦੇ ਤਗਮੇ ਅਤੇ ਸਰਟੀਫਿਕੇਟ ਜਿੱਤੇ ਹਨ। 

ਇਸ ਮੌਕੇ ਤੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਨੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਅਤੇ ਮਾਣ ਹੋ ਰਿਹਾ ਹੈ ਕਿ ਮੇਰੇ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਮੱਲਾਂ ਮਾਰੀਆਂ ਹਨ। 

ਮੈਂ ਵਧਾਈ ਦਿੰਦਾਂ ਹਾਂ ਉਨ੍ਹਾਂ ਅਧਿਆਪਕਾਂ ਅਤੇ ਬੱਚਿਆਂ ਨੂੰ ਜਿੰਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਸ਼ਾਨਦਾਰ ਰਿਜਲਟ ਆਇਆ ਤੇ ਅੱਜ ਮੈਨੂੰ ਤੁਹਾਡੇ ਸਕੂਲ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੈਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਖ਼ਤ ਤੋਂ ਸਖ਼ਤ ਮਿਹਨਤ ਕਰਦੇ ਰਹੋਗੇ ਅਤੇ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦਾ ਨਾਮ ਵੀ ਰੌਸ਼ਨ ਕਰੋਗੇ। 

ਅੰਤ ਵਿੱਚ ਸਕੂਲ ਦੇ ਡੀਨ ਸੁਨੀਲ ਕੁਮਾਰ ਸੱਚਦੇਵਾ ਨੇ ਡਾ ਵਿਜੈ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਕੂਲ ਹਮੇਸ਼ਾ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਮੋਹਰੀ ਰਿਹਾ ਹੈ। 

ਮੈਂ ਧੰਨਵਾਦ ਕਰਦਾ ਹਾਂ ਸਮੂਹ ਸਕੂਲ ਸਟਾਫ਼ ਦਾ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਬੱਚਿਆਂ ਨੇ ਮੱਲਾਂ ਮਾਰੀਆਂ ਹਨ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

LEAVE A REPLY

Please enter your comment!
Please enter your name here