*ਅਜੌਕੇ ਸਮੇਂ ਬੱਚਿਆਂ ਨੂੰ ਨੈਤਿਕ ਸਿੱਖਿਆ ਦੀ ਬਹੁਤ ਲੋੜ – ਮਾਸਟਰ ਕੁਲਵੰਤ ਸਿੰਘ*

0
71

ਬੁੱਢਲਾਡਾ  14 ਮਈ (ਸਾਰਾ ਯਹਾਂ/ਅਮਨ ਮੇਹਤਾ) : ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬੱਚੇ ਨੌਜਵਾਨ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਚੁੱਕੇ ਹਨ। ਸਾਡਾ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਦਾ ਦੇਸ਼ ਹੈ ਪਰ ਬੱਚਿਆਂ ਦੇ ਸਿਲੇਬਸ ਵਿੱਚ ਵੀ ਸਿਖਿਆ ਦਾਇਕ ਸਾਖੀਆਂ ਦੀ ਘਾਟ ਹੈ। ਨੈਤਿਕ ਸਿੱਖਿਆ ਦੀ ਕਮੀਂ ਕਾਰਨ ਹੀ ਅੱਜ ਨਸ਼ੇ, ਚੋਰੀਆਂ,ਕਤਲ ਵੱਧ ਰਹੇ ਹਨ। ਜਿੱਥੇ ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ, ਉੱਥੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਆਗੂ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਇੰਚਾਰਜ ਮਾਸਟਰ ਕੁਲਵੰਤ ਸਿੰਘ ਵੀ ਸਕੂਲਾਂ ਵਿੱਚ ਜਾ ਕੇ ਨੈਤਿਕ ਗਿਆਨ ਦੇ ਰਹੇ ਹਨ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰੱਖੀ ਹੈ। ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਉਹ ਬਛੁਆਣਾ,ਬਰ੍ਹੇ, ਕਲੀਪੁਰ, ਸਥਾਨਕ ਕੰਨਿਆ ਸੈਕੰਡਰੀ ਸਕੂਲ,ਅਕਾਲ ਸਕੂਲ ਬੋਹਾ,ਅਕਾਲ ਅਕੈਡਮੀ ਚੱਕ ਭਾਈ ਕੇ, ਸਥਾਨਕ ਆਦਰਸ਼ ਸਕੂਲ, ਸਥਾਨਕ ਕਈ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਸੁਚੇਤ ਕੀਤਾ, ਮਾਤਾ ਪਿਤਾ ਵੱਡਿਆਂ ਦਾ ਸਤਿਕਾਰ ਕਰਨ ਅਤੇ ਆਪੋ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਨਾਮ ਜਪਣ ਲਈ ਪ੍ਰੇਰਿਆ। ਬੱਚਿਆਂ ਨੂੰ ਇਨਾਮ ਵੀ ਵੰਡੇ ਅਤੇ ਨਵੰਬਰ ਵਿੱਚ ਸਿੱਖ ਮਿਸ਼ਨਰੀ ਕਾਲਜ ਦੀ ਨੈਤਿਕ ਪ੍ਰੀਖਿਆ ਦੇ ਦਾਖਲੇ ਭਰਨ ਲਈ ਪ੍ਰੇਰਿਆ।  ਅਗਲੇ ਦਿਨਾਂ ਵਿੱਚ ਹੋਰ ਸਕੂਲਾਂ ਵਿੱਚ ਵੀ ਜਾਣਾ ਹੈ। ਉਹਨਾਂ ਵਲੋਂ ਸਮੂਹ ਅਧਿਆਪਕਾਂ ਨੂੰ ਵੀ ਬੇਨਤੀ ਹੈ ਕਿ ਕਿਤਾਬੀ ਗਿਆਨ ਦੇ ਨਾਲ ਨਾਲ ਬੱਚਿਆਂ ਨੂੰ ਸਮੇਂ ਸਮੇਂ ਨੈਤਿਕ ਗਿਆਨ ਦੇ ਕੇ ਉਹਨਾਂ ਅੰਦਰ ਚੰਗੇ ਗੁਣ ਭਰੇ ਜਾਣ ਤਾਂ ਉਹਨਾਂ ਦਾ ਭਵਿੱਖ ਉੱਜਲਾ ਹੋ ਸਕੇ। ਜਿਸ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਨੇ ਬੱਚਿਆਂ ਨੂੰ ਇਹ ਪ੍ਰੀਖਿਆ ਦਿਵਾਉਣੀ ਹੋਵੇ ਤਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।ਇਸ ਮੌਕੇ ਉਹਨਾਂ ਨਾਲ ਸੰਸਥਾ ਮੈਂਬਰ, ਸਕੂਲ ਸਟਾਫ਼ ਅਤੇ ਸਾਹਿਤਕਾਰ ਨਿਰੰਜਨ ਬੋਹਾ ਹਾਜ਼ਰ ਸਨ।

LEAVE A REPLY

Please enter your comment!
Please enter your name here