*ਫਗਵਾੜਾ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਵਿਖੇ ਲੰਗਰ ਲਗਾਇਆ ਗਿਆ*

0
25

ਫਗਵਾੜਾ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੀ ਹਨੂੰਮਾਨ ਗੜ੍ਹੀ ਮੰਦਿਰ ਫਗਵਾੜਾ ਦੀ ਹਿੰਦੂ ਧਾਰਮਿਕ ਉਤਸਵ ਕਮੇਟੀ ਵੱਲੋਂ ਬਲਦੇਵ ਰਾਜ ਸ਼ਰਮਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਹਰ ਮੰਗਲਵਾਰ ਦੀ ਤਰ੍ਹਾਂ ਇਸ ਮੰਗਲਵਾਰ ਨੂੰ ਵੀ ਸੁਖਜੀਤ ਸਿੰਘ ਅਮਰੀਕਾ ਵਾਲੇ ਵੱਲੋਂ ਮੰਦਿਰ ਦੇ ਵਿਹੜੇ ਵਿੱਚ ਆਲੂ ਪੁਰੀ ਦਾ ਲੰਗਰ ਲਗਾਇਆ ਗਿਆ, ਜਿਸ ਵਿੱਚ ਸੁਖਜੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਨੇ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਕੌਮੀ ਸੇਵਕ ਰਾਮਲੀਲਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਰਾਵਲ, ਤਰਸੇਮ ਲਾਲ ਸੁਮਨ, ਕ੍ਰਿਸ਼ਨ ਬਜਾਜ, ਸੰਜੂ ਚਹਿਲ, ਦੀਪਕ ਭਾਰਦਵਾਜ, ਰਵਿੰਦਰ ਕੁਮਾਰ ਨੀਟਾ ਐਡਵੋਕੇਟ, ਵਿਪਨ ਸ਼ਰਮਾ, ਵਿਕਰਮ ਸ਼ਰਮਾ, ਲਕਸ਼ਮਣ ਸੁਮਨ, ਰਾਜੇਸ਼ ਸ਼ਰਮਾ, ਹਰਿੰਦਰ ਬਿੱਲਾ, ਨਿਸ਼ਾਂਤ ਸ਼ਰਮਾ, ਪਾਰਸ ਭਾਰਦਵਾਜ, ਅਸ਼ੋਕ ਕੁਮਾਰ, ਬਲਜੀਤ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਪ੍ਰਧਾਨ ਇੰਦਰਜੀਤ ਕਰਾਵਲ ਨੇ ਕਿਹਾ ਕਿ ਜੇਕਰ ਕੋਈ ਸ਼ਰਧਾਲੂ ਮੰਦਰ ਪਰਿਸਰ ਵਿੱਚ ਲੰਗਰ ਦਾ ਪ੍ਰਬੰਧ ਕਰਨਾ ਚਾਹੁੰਦਾ ਹੈ ਤਾਂ ਉਹ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ, ਲੰਗਰ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਨੂੰ ਕਮੇਟੀ ਵੱਲੋਂ ਪੂਰਾ ਸਤਿਕਾਰ ਦਿੱਤਾ ਜਾਵੇਗਾ, ਦਾਨੀ ਸੱਜਣਾਂ ਨੂੰ ਦਾਨ ਕਰਨ ਤੋਂ ਬਾਅਦ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here