

ਮਾਨਸਾ, 05 ਮਈ:- ( (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਫੰਡਾਂ ਵਿੱਚੋ ਸੈਂਟਰਲ ਪਾਰਕ ਮਾਨਸਾ ਲਈ 2 ਲੱਖ ਦੀ ਗ੍ਰਾਂਟ ਦਾ ਓਪਨ ਜਿੰਮ ਲਗਵਾਈ ਗਈ।
ਜਿਲ੍ਹਾ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਓਪਨ ਜਿੰਮ ਦਾ ਉਦਾਘਟਨ ਕਰਦਿਆਂ ਕਿਹਾ ਕਿ ਮਾਨਸਾ ਦੀ ਸਾ਼ਨ ਸੈਟਰਲ ਪਾਰਕ ਜੋ ਕਿ ਸਮੂਹ ਸ਼ਹਿਰ ਵਾਸੀਆਂ ਦਾ ਦਿਲ ਜਿੱਥੇ ਸਵੇਰੇ ਅਤੇ ਸ਼ਾਮ ਨੂੰ ਬਹੁਤ ਜਿਆਦਾ ਗਿਣਤੀ ਵਿੱਚ ਸੰਗਤਾਂ ਸ਼ੈਰ ਕਰਨ ਲਈ ਆਉਂਦੀਆਂ ਹਨ। ਉਸ ਪਾਰਕ ਵਿੱਚ 2 ਲੱਖ ਦੀ ਗ੍ਰਾਂਟ ਜਾਰੀ ਕਰਕੇ ਓਪਨ ਜਿੰਮ ਲਗਵਾਈ ਗਈ ਹੈ, ਜਿਸਦਾ ਸਾਰਾ ਕੰਮ ਮੁਕੰਮਲ ਹੋਣ ਤੇ ਸੈਂਟਰਲ ਪਾਰਕ ਦੀ ਬਹੁਤ ਹੀ ਸਤਿਕਾਰ ਯੋਗ ਕਮੇਟੀ ਅਤੇ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਜਿੰਮ ਦਾ ਉਦਘਾਟਨ ਕੀਤਾ ਅਤੇ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਕੁਝ ਹੋਰ ਕੰਮਾਂ ਦਾ ਜਿਕਰ ਕੀਤਾ ਉਹ ਵੀ ਇਸ ਵਾਧੇ ਮੁਤਾਬਕ, ਉਹ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ, ਜੋ ਮੈਂ ਆਪ ਜੀ ਨੂੰ ਵਿਸਵਾਸ਼ ਦਿਵਾਉਂਦਾ ਹਾਂ।
ਇਸ ਮੌਕੇ ਤੇ ਸਮੂਹ ਸੈਂਟਰਲ ਪਾਰਕ ਦੀ ਸਤਿਕਾਰ ਯੋਗ ਕਮੇਟੀ, ਕ੍ਰਿਸਨ ਸਿੰਘ ਧਾਲੀਵਾਲ
ਐਮ ਸੀ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ), ਜਿਲ੍ਹਾ ਦਫ਼ਤਰ ਇੰਚਾਰਜ ਗੁਰਮੀਤ ਸਿੰਘ ਖੁਰਮੀ, ਈਸਵਰ ਦਾਸ ਜੀ, ਬਲਾਕ ਪ੍ਰਧਾਨ ਭੀਮ ਕੁਮਾਰ ਜਿੰਦਲ, ਡਾਕਟਰ ਪਿੰਕਾ ਜੀ ਅਤੇ ਹੋਰ ਬਹੁਤ ਸਾਰੀਆਂ ਸਨਮਾਣ ਯੋਗ ਸਖਸ਼ੀਅਤਾਂ ਹਾਜ਼ਰ ਸਨ।























