*ਭੁਚਾਲ ਨਾਲ ਫਿਰ ਕੰਬੀ ਧਰਤੀ! 7.4 ਦੀ ਤੀਬਰਤਾ ਨਾਲ ਆਏ Earthquake ਨਾਲ ਚਿਲੀ ‘ਚ ਸਹਿਮੇ ਲੋਕ, ਘਰਾਂ ਨੂੰ ਖਾਲੀ ਕਰਨ ਅਤੇ ਸੁਨਾਮੀ ਦਾ Alert*

0
60

  (ਸਾਰਾ ਯਹਾਂ/ਬਿਊਰੋ ਨਿਊਜ਼)  : ਦੱਖਣੀ ਅਮਰੀਕੀ ਦੇ ਦੋ ਦੇਸ਼ਾਂ ਅਰਜਨਟੀਨਾ ਅਤੇ ਚਿਲੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.4 ਮਾਪੀ ਗਈ। ਇਹ ਭੂਚਾਲ ਸਮੁੰਦਰ ਦੇ ਅੰਦਰ ਆਇਆ, ਜਿਸ ਕਾਰਨ ਆਲੇ- ਦੁਆਲੇ ਦੇ ਇਲਾਕਿਆਂ ਵਿੱਚ ਵੀ ਹਿੱਲਜੁਲ ਮਹਿਸੂਸ ਕੀਤੀ ਗਈ। ਦੇਸ਼ ਦੇ ਦੱਖਣੀ ਸਿਰੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਇਲਾਕੇ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਤੇਜ਼ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਆਫ਼ਤ ਰੋਕਥਾਮ ਅਤੇ ਪ੍ਰਤੀਕਿਰਿਆ ਸੇਵਾ (National Disaster Prevention and Response Service) ਨੇ ਕਿਹਾ ਕਿ ਸੁਨਾਮੀ ਚੇਤਾਵਨੀ ਦੇ ਕਾਰਨ, ਮੈਗਲੇਨ ਖੇਤਰ ਦੇ ਤੱਟਵਰਤੀ ਇਲਾਕਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।

USGS ਨੇ ਕਿਹਾ ਕਿ ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਸ਼ਹਿਰ ਉਸ਼ੁਆਈਆ ਤੋਂ 219 ਕਿਲੋਮੀਟਰ (173 ਮੀਲ) ਦੱਖਣ ਵਿੱਚ ਸਮੁੰਦਰ ਦੇ ਹੇਠਾਂ ਸੀ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਆਪਣੇ ਘਰ ਛੱਡ ਕੇ ਖਾਲੀ ਥਾਵਾਂ ਵੱਲ ਭੱਜਣ ਲੱਗ ਪਏ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

LEAVE A REPLY

Please enter your comment!
Please enter your name here