

ਮਾਨਸਾ 1/5/25 (ਸਾਰਾ ਯਹਾਂ/ਜੋਨੀ ਜਿੰਦਲ): ਸੀ ਪੀ ਆਈ ਦੀ ਸੀਨੀਅਰ ਆਗੂ ਤੇ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਜਿਸ ਨੂੰ 8 ਮਾਰਚ ਵਾਲੇ ਦਿਨ ਡੂੰਘੀ ਸਾਜ਼ਿਸ਼ ਨਾਲ ਬੋਹਾ ਵਿਖੇ ਕ਼ਤਲ ਕਰ ਦਿੱਤਾ ਸੀ।
ਤਤਕਾਲੀਨ ਬੋਹਾ ਥਾਨਾ ਮੁੱਖੀ ਤੇ ਇੱਕ ਵੱਡੇ ਪੁਲਿਸ ਮੁਖੀ ਅਫਸਰ ਦਾ ਰਵਈਆ ਕ਼ਤਲ ਕੇਸ ਪ੍ਰਤੀ ਲਾਪ੍ਰਵਾਹੀ ਵਾਲਾ ਤੇ ਦੋਸ਼ੀਆਂ ਪ੍ਰਤੀ ਨਰਮੀ ਵਾਲਾ ਰਿਹਾ ਹੈ।ਦੋ ਦੋਸ਼ੀਆਂ ਨੂੰ ਆਪਣੀ ਮਰਜ਼ੀ ਨਾਲ ਹੀ ਕੇਸ਼ ਵਿੱਚੋਂ ਖਾਰਜ ਕਰ ਦਿੱਤਾ ਹੈ। ਪੀੜਤ ਧਿਰ ਵੱਲੋਂ ਫੀਡਬੈਕ ਦਿੱਤੇ ਜਾਣ ਦੇ ਬਾਵਜੂਦ ਵੀ ਕਥਿਤ ਸਾਜ਼ਿਸ਼ ਕਰਤਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਜਮਹੂਰੀ ਤੇ ਇਨਸਾਫ਼ ਪਸੰਦ ਲੋਕਾਂ ਪੁਲਿਸ ਦੀ ਨਾ ਪੱਖੀ ਕਾਰਵਾਈ ਵਿਰੁੱਧ ਗੁੱਸੇ ਦੀ ਲਹਿਰ ਪਾਈ ਜਾ ਰਹੀ। ਜਿਸ ਕਾਰਨ ਮਜਬੂਰੀ ਵਸ ਜਮਹੂਰੀ ਜਨਤਕ ਜਥੇਬੰਦੀਆਂ ਤੇ ਐਸ ਕੇ ਐਮ ਵਿੱਚ ਸ਼ਾਮਲ ਕਿਸਾਨ ਯੂਨੀਅਨਾਂ ਵੱਲੋਂ ਬੋਹਾ ਥਾਨੇ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਜ਼ਿਲ੍ਹਾ ਕਿਸਾਨ ਸਭਾ ਦੇ ਪ੍ਰਧਾਨ ਰੂਪ ਸਿੰਘ ਢਿੱਲੋਂ ਤੇ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਵੱਲੋਂ ਮਨਜੀਤ ਕੌਰ ਗਾਮੀਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਘਿਰਾਓ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜਾਰੀ ਕਰਤਾ























