

ਮਾਨਸਾ, 24 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਧਰਮ ਪੁੱਛ ਕੇ ਬੇਗੁਨਾਹ ਹਿੰਦੂਆਂ ਤੇ ਗੋਲੀਆਂ ਵਰ੍ਹਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਘਟਨਾ ਦੇ ਵਿਰੋਧ ਵਿੱਚ ਸ੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸ਼ਮੀਰ ਛਾਬੜਾ ਦੀ ਅਗਵਾਈ ਵਿੱਚ ਇੱਕ ਸ਼ੋਕ ਸਭਾ
ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿੱਚ ਰੱਖੀ ਗਈ। ਜਿਸ ਵਿੱਚ ਸ਼ਹਿਰ ਦੇ ਸਾਰੇ ਧਾਰਮਿਕ,ਆਰਥਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਸਭ ਤੋਂ ਪਹਿਲਾ ਮ੍ਰਿਤਕਾਂ ਦੀ ਆਤਮਾਂ ਦੀ ਸ਼ਾਂਤੀ ਲਈ ਮੰਦਰ ਦੇ ਪੁਜਾਰੀ ਸ਼੍ਰੀ ਸੰਭੂ ਰਾਮ ਸ਼ਰਮਾ ਨੇ ਸ਼ਾਂਤੀ ਪਾਠ ਕੀਤਾ। ਉਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਇਸ ਘਟਨਾ ਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਮੁਨੀਸ਼ ਬੰਬੀ ਦਾਨੇਵਾਲੀਆਂ ਪ੍ਰਧਾਨ ਆੜ੍ਹਤੀਆਂ ਐਸੋਸੀਏਸਨ ਜੋ ਕਿ ਆਪਣੇ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਵੱਲੋ ਪਿਛਲੇ ਲੱਗਭਗ 25 ਸਾਲਾਂ ਤੋਂ ਅਮਰਨਾਥ ਦੀ ਯਾਤਰਾ ਦੌਰਾਨ ਅਮਰਨਾਥ ਗੁਫਾ ਕੋਲ ਲੰਗਰ ਵੀ ਲਾਉਂਦੇ ਹਨ ਨੇ ਕਿਹਾ ਕਿ ਹਿੰਦੂਆਂ ਨੂੰ ਆਪਣੀ ਸੁਰੱਖਿਆ ਲਈ ਆਪਣਾ ਇੰਤਜਾਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੋ ਪਹਿਲਗਾਮ ਵਿਖੇ ਬੇਦੋਸ਼ੇ ਹਿੰਦੁਆਂ ਦਾ ਕਤਲੇਆਮ ਹੋਇਆ ਹੈ ਉਹ ਅਤਿ ਨਿੰਦਣਯਯੋਗ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਮਾੜੇ ਅਨਸਰਾਂ ਵੱਲੋਂ ਕੇਂਦਰ ਵਿੱਚ ਮੋਦੀ ਦੀ ਸਰਕਾਰ ਬਰਦਾਸਤ ਨਹੀਂ ਹੋ ਰਹੀ ਹੈ। ਕਿਉਂਕਿ ਜੋ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਵਿੱਚ ਇਹਨਾਂ ਦੀਆਂ ਗਤੀਵਿਧਿਆਂ ਨੂੰ ਨਕੇਲ ਕਸੀ ਹੈ ਉਸ ਤੋਂ ਇਹ ਡਰੇ ਹੋਏ ਹਨ। ਇਸ ਲਈ ਇਨ੍ਹਾਂ ਲੋਕਾਂ ਨੇ ਇੱਕ ਵਿਸ਼ੇਸ਼ ਫਿਰਕੇ ਦੇ ਹਿੰਦੂ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਕੇ ਮੌਤ ਦੇ ਘਾਟ ਉਤਾਰ ਦਿੱਤਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਸੰਬੋਧਨ ਕਰਦਿਆਂ ਇਸ ਕਾਇਰਾਨਾਂ ਹਮਲੇ ਦੀ ਸਖਤ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਧਰਮ ਦੇ ਅਧਾਰ ਤੇ ਕੀਤਾ ਗਿਆ ਇਹ ਹਮਲਾ ਸਰਾਸਰ ਨਿੰਦਨਯੋਗ ਹੈ। ਉਹਨਾਂ ਕਿ ਜੋ ਮਨਸੂਬਿਆਂ ਨਾਲ ਇਹਨਾਂ ਅੱਤਵਾਦੀਆਂ ਨੇ ਇਹ ਹਰਕਤ ਕੀਤੀ ਹੈ ਉਸ ਵਿੱਚ ਇਹ ਲੋਕ ਕਦੇ ਵੀ ਸਫਲ ਨਹੀਂ ਹੋਣਗੇ। ਕਿਉਂਕਿ ਹਿੰਦੁਸਤਾਨ ਦੇ ਲੋਕ ਦੇਸ਼ ਵਿੱਚ ਸ਼ਾਂਤੀ ਚਾਹੁੰਦੇ ਹਨ ਅਤੇ ਇਹਨਾਂ ਲੋਕਾਂ ਦੀਆਂ ਮਾੜੀਆਂ ਹਰਕਤਾਂ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸੋਕ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਸਮੀਰ ਛਾਬੜਾ ਅਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਕਿਹਾ ਕਿ ਹੁਣ ਸਮਾਂ ਹਿੰਦੂ ਦੇ ਜਾਗਣ ਦਾ ਹੈ। ਹਿੰਦੂਆਂ ਨੂੰ ਆਪਣੀ ਰੱਖਿਆ ਲਈ ਖੁਦ ਨੂੰ ਇੰਤਜਾਮ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਅੱਜ ਹਿੰਦੂਆਂ ਨੂੰ ਇੱਕ ਮੰਚ ਤੇ ਇੱਕਠੇ ਹੋਣ ਦੀ ਲੋੜ ਹੈ। ਉਹਨਾਂ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਪਹਿਲਗਾਮ ਦੇ ਇਸ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਯਾਦ ਰੱਖਣ ਅਤੇ ਅੱਗੇ ਤੋਂ ਅਜਿਹੀ ਹਰਕਤ ਕਰਨ ਦੀ ਜੁਰਰਤ ਨਾਂ ਕਰ ਸਕਣ ਅਤੇ ਉਸ ਨੂੰ ਸੁਣਕੇ ਉਹਨਾਂ ਦੀ ਰੂਹ ਵੀ ਕੰਬਣ ਲੱਗੇ। ਲੋਕ ਸਭਾ ਵਿੱਚ ਸਵਾਮੀ ਸਤਿਆਸ਼ੀਲ ਜੀ ਮਹਾਰਾਜ ਵਾਤਸਲਿਆ ਗਰਾਮ ਵਿੰਦਾਵਨ ਵਾਲਿਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਹਿੰਦੂਆਂ ਨੂੰ ਇੱਕਠੇ ਹੋਕੇ ਇਸ ਇਸਲਾਮਿਕ ਅੱਤਵਾਦ ਦੇ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ। ਸ਼ੋਕ ਸਭਾ ਨੂੰ ਸ਼ਿਵ ਸੈਨਾ ਸਿੱਦੇ ਗਰੁੱਪ ਦੇ ਜਿਲ੍ਹਾ ਪ੍ਰਧਾਨ ਅੰਕੁਸ਼ ਜਿੰਦਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਾਦ ਸ਼ੌਕ ਸਭਾ ਵਿੱਚ ਸ਼ਾਮਿਲ ਸਾਰੇ ਲੋਕ ਰੋਸ ਮਾਰਚ ਕਰਦੇ ਹੋਏ ਸ਼ਹਿਰ ਦੇ ਬਾਰਾਂ ਹੱਟਾ ਚੌਕ ਵਿੱਚ ਪਹੁੰਚੇ ਜਿੱਥੇ ਸਾਰਿਆਂ ਵੱਲੋਂ ਇਸਲਾਮਿਕ ਅੱਤਵਾਦ ਦਾ ਪੂਤਲਾ ਫੂਕ ਕੇ ਇਸਲਾਮਿਕ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਜੋਰਦਾਰ ਨਾਅਰੇ ਲਗਾਕੇ ਆਪਣਾ ਰੋਸ ਪ੍ਰਗਟ ਕੀਤਾ। ਇਸ ਸ਼ੋਕ ਸਭਾ ਅਤੇ ਰੋਸ਼ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਕੈਸ਼ੀਅਰ ਰਾਕੇਸ਼ ਗੁਪਤਾ, ਪਰਸ਼ੋਤਮ ਦਾਸ ਲੋਹੇ ਵਾਲੇ, ਵਿਨੋਦ ਭੰਮਾ ਸਾਬਕਾ ਪ੍ਰਧਾਨ, ਕਮਲ ਸ਼ਰਮਾ, ਸੁਰੇਸ ਨੰਦਗੜੀਆ, ਵਿਸ਼ਾਲ ਜੈਲ ਗੋਲਡੀ ਐਮ.ਸੀ. ਪ੍ਰਵੀਨ ਟੋਨੀ ਸ਼ਰਮਾ, ਬਲਜੀਤ ਸ਼ਰਮਾ, ਰਮੇਸ ਕੁਮਾਰ ਪ੍ਰੈਸ ਫੋਟੋਗ੍ਰਾਰ, ਸੁਰਿੰਦਰ ਲਾਲੀ, ਕ੍ਰਿਸ਼ਨ ਬਾਂਸਲ, ਅਸ਼ੀਸ ਅਗਰਵਾਲ, ਵਰਿੰਦਰ ਕੁਮਾਰ, ਰੁਲਦੂ ਰਾਮ ਨੰਦਗੜ੍ਹ, ਰੋਹਿਤ ਬਾਂਸਲ, ਦਰਸ਼ਨ ਦਰਸੀ, ਇਕਬਾਲ ਬੰਟੀ, ਬਿੰਦਰਪਾਲ, ਇੰਦਰਸੈਨ ਅਕਲੀਆਂ, ਸੁਖਪਾਲ ਬਾਂਸਲ, ਨਵਲ ਕੁਮਾਰ ਐਡਵੋਕੇਟ, ਕ੍ਰਿਸ਼ਨ ਕੁਮਾਰ ਰਿਟਾ ਐਸ.ਡੀ.ਓ. ਜੋਕੇਸ, ਸੋਨੂੰ ਮੁਨੀਸ਼ ਕੁਮਾਰ, ਸੰਜੂ ਆਦਿ ਸ਼ਾਮਿਲ ਹੋਏ ਸਨ।























