

ਮਾਨਸਾ, 22 ਅਪਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮਾਨਸਾ ਜਿ਼ਲ੍ਹੇ ਸ਼ਹਿਰ ਸਰਦੂਲਗੜ੍ਹ ਦੇ ਕਸਿ਼ਸ ਗੁਪਤਾ ਨੇ ਯੂ.ਪੀ.ਐਸ.ਸੀ ਪ੍ਰੀਖਿਆ ਵਿਚੋਂ ਦੇਸ਼ ਭਰ ਚੋਂ 587ਵਾਂ ਰੈਂਕ ਹਾਸਲ ਕੀਤਾ ਹੈ। ਇਹ ਪੁਜੀਸ਼ਨ ਹਾਸਲ ਕਰਨ ਵਾਲਾ ਕਸਿ਼ਸ ਮਾਨਸਾ ਜਿ਼ਲ੍ਹਾ ਦਾ ਇਕਲੌਤਾ ਪ੍ਰੀਖਿਆਰਥੀ ਹੈ। ਹੁਣ ਉਹ ਸਿਵਲ ਸਰਵਿਸਜ਼ ਵਿੱਚ ਨੌਕਰੀ ਕਰੇਗਾ ਅਤੇ ਉਸਦੀ ਐਕਸਾਈਜ਼ ਵਿਭਾਗ ਵਿੱਚ ਨੌਕਰੀ ਕਰਨ ਦੀ ਤਮੰਨਾ ਹੈ। ਕਸਿ਼ਸ ਗੁਪਤਾ ਪੁੱਤਰ ਸਵ: ਵਿਪਨ ਕੁਮਾਰ ਦੇ ਮਾਤਾ ਰੰਜੂ ਗੁਪਤਾ ਪੇਸ਼ੇ ਵਜੋਂ ਡਾਕਟਰ ਹਨ। ਉਸ ਨੇ ਦਸਵੀਂ ਜਮਾਤ ਤੱਕ ਦੀ ਪ੍ਰੀਖਿਆ ਬਾਲ ਵਾਟਿਕਾ ਸਕੂਲ ਟਿੱਬੀ ਹਰੀ ਸਿੰਘ ਵਾਲਾ ਵਿਖੇ ਕੀਤੀ ਅਤੇ ਬਾਰਵੀਂ ਦਿ ਸਿਰਸਾ ਸਕੂਲ ਸਿਰਸਾ ਤੋਂ ਕੀਤੀ। ਉਸ ਵੱਲੋਂ ਦਿੱਲੀ ਯੂਨੀਵਰਸਿਟੀ ਤੋਂ ਬੀ.ਏ ਦੀ ਪੜ੍ਹਾਈ ਕਰਨ ਤੋਂ ਬਾਅਦ ਉਥੇ ਰਹਿਕੇ ਹੀ ਕਰੀਬ ਪੰਜ ਵਰ੍ਹੇ ਲਗਨ ਨਾਲ ਇਸ ਪ੍ਰੀਖਿਆ ਦੀ ਤਿਆਰੀ ਕੀਤੀ। ਕਸਿ਼ਸ ਗੁਪਤਾ ਦਾ ਕਹਿਣਾ ਹੈ ਕਿ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਇਹ ਪ੍ਰੀਖਿਆ ਪਾਸ ਕਰਨ ਦਾ ਇਰਾਦਾ ਅਤੇ ਸਕੰਲਪ ਲੈ ਲਿਅ ਸੀ, ਜਿਸ ਵਿੱਚ ਉਸਨੇ ਨਿਰੰਤਰ ਮਿਹਨਤ ਕੀਤੀ। ਉਸਦਾ ਕਹਿਣਾ ਹੈ ਕਿ ਇਸ ਮਿਹਨਤ ਪਿੱਛੇ ਉਸਦੇ ਪਰਿਵਾਰ ਅਤੇ ਆਪਣੇ ਅੰਦਰ ਇਹ ਪ੍ਰੀਖਿਆ ਪਾਸ ਕਰਨ ਦਾ ਮਜ਼ਬੂਤ ਇਰਾਦਾ ਸੀ। ਅੱਜ ਜਦੋਂ ਉਹ ਇਸ ਵਿਚੋਂ ਸਫ਼ਲ ਹੋਇਆ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਕਸਿ਼ਸ ਗੁਪਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਪੜ੍ਹਾਈ ਕਰਨ ਲਈ ਸਾਡੇ ਅੰਦਰ ਜ਼ਜਬਾ ਅਤੇ ਸਹਿਸ਼ੀਲਤਾ ਜ਼ਰੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਅਕੇਵੇਂ ਅਤੇ ਅੱਕੇ ਤੇ ਥੱਕੇ ਬਿਨਾਂ ਉਸ ਅੰਦਰਲੀ ਸਹਿਸ਼ੀਲਤਾ ਉਸ ਨੂੰ ਇੱਥੋਂ ਲੈਕੇ ਆਈ ਹੈ। ਉਸਨੇ ਕਿਹਾ ਕਿ ਉਹ ਆਬਕਾਰੀ ਮਹਿਕਮੇ ਵਿੱਚ ਬਤੌਰ ਅਫ਼ਸਰ ਨੌਕਰੀ ਕਰਨਾ ਚਾਹੁੰਦਾ ਹੈ, ਬਾਕੀ ਉਸਨੂੰ ਮਿਲੀ ਟਰੇਨਿੰਗ ਅਤੇ ਸਮੇਂਤੇ ਨਿਰਭਰ ਕਰਦਾ ਹੈ।
ਕਸਿ਼ਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਉਸਨੂੰ ਵਧਾਈ ਦਿੱਤੀ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ `ਤੇ ਖੁਸ਼ੀ ਜ਼ਾਹਿਰ ਕਰਦਿਆਂ ਕਸਿ਼ਸ ਗੁਪਤਾ ਨੂੰ ਵਧਾਈ ਸੁਨੇਹਾ ਭੇਜਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਕਸਿ਼ਸ ਗੁਪਤਾ ਦੇ ਘਰ ਜਾਕੇ ਵੀ ਉਸਨੂੰ ਮੁਬਾਰਕਾਂ ਦੇਣਗੇ। ਕਸਿ਼ਸ ਨੇ ਦੇਸ਼ ਭਰ ਵਿੱਚ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚ ਉਚਾ ਰੈਂਕ ਲੈਕੇ ਸਰਦੂਲਗੜ੍ਹ ਦਾ ਨਾਮ ਰੋਸ਼ ਕੀਤਾ ਹੈ।























