*ਸ਼੍ਰੀ ਧਾਮ ਵਰਿੰਦਾਵਨ ਵਲੋਂ ਫਰੀ ਜਲ ਸੇਵਾ ਕੀਤੀ ਸ਼ੁਰੂ*

0
177

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ) : ਸ਼੍ਰੀ ਧਾਮ ਵਰਿੰਦਾਵਨ ਵਲੋਂ ਫਰੀ ਜਲ ਸੇਵਾ ਕੀਤੀ ਸ਼ੁਰੂ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਵਿੱਚ ਠੰਢੇ ਪਾਣੀ ਦੀ ਸੇਵਾ ਨਿਭਾਉਣ ਵਾਲੀ ਸੰਸਥਾ ਸ਼੍ਰੀ ਧਾਮ ਵਰਿੰਦਾਵਨ ਵਲੋਂ ਪ੍ਰਧਾਨ ਰਜੇਸ਼ ਹੈਪੀ ਦੀ ਅਗਵਾਈ ਹੇਠ ਲੱਲੂਆਣਾ ਰੋਡ ਵਿਖੇ ਫਰੀ ਜਲ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅੱਤ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਕੂਲੀ ਬੱਚਿਆਂ ਅਤੇ ਰਾਹਗੀਰਾਂ ਲਈ ਆਰ.ਓ.ਦੇ ਠੰਢੇ ਪਾਣੀ ਦੇ ਕੈਂਪਰ ਰਖਵਾਏ ਗਏ ਹਨ ਤਾਂ ਕਿ ਆਉਣ ਜਾਣ ਵਾਲੇ ਲੋਕ ਪਾਣੀ ਪੀ ਕੇ ਪਿਆਸ ਬੁਝਾ ਸਕਣ ਉਨ੍ਹਾਂ ਦੱਸਿਆ ਕਿ ਇਸ ਸੇਵਾ ਦੀ ਰਸਮੀ ਸ਼ੁਰੂਆਤ ਅਗਰਵਾਲ ਸਭਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾਂ ਨੇ ਕਰਦਿਆਂ ਕਿਹਾ ਕਿ ਕਿਸੇ ਪਿਆਸੇ ਵਿਅਕਤੀ ਨੂੰ ਪਾਣੀ ਪਿਲਾਉਣ ਦੀ ਸੇਵਾ ਸਰਵਉਤਮ ਸੇਵਾ ਹੈ ਇਸ ਸੰਸਥਾ ਵਲੋਂ ਇਹ ਸਲਾਹੁਣਯੋਗ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਇਸ ਸੇਵਾ ਨੂੰ ਚਾਲੂ ਰੱਖਣ ਲਈ ਵਿੱਤੀ ਸਹਾਇਤਾ ਕਰਦਿਆਂ ਕਿਹਾ ਕਿ ਉਹ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ।ਇਸ ਮੌਕੇ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਸੰਸਥਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਸੰਸਥਾ ਦੇ ਮੈਂਬਰ ਸ਼ਹਿਰ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਸਮੇਂ ਵੀ ਸੰਗਤਾਂ ਲਈ ਠੰਢੇ ਜਲ ਦੀ ਸੇਵਾ ਬਿਲਕੁਲ ਮੁਫਤ ਨਿਭਾਉਂਦੇ ਹਨ।
ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਦੇ ਸਾਬਕਾ ਕੈਸ਼ੀਅਰ ਯੁਕੇਸ਼ ਸੋਨੂੰ,ਜਾਇੰਟ ਸਕੱਤਰ ਬਿੰਦਰਪਾਲ ਗਰਗ, ਰਜੇਸ਼ ਹੈਪੀ, ਅਸ਼ਵਨੀ ਕੁਮਾਰ,ਪਿ੍ਸ ਗਰਗ ਹਾਜਰ ਸਨ।

LEAVE A REPLY

Please enter your comment!
Please enter your name here