*ਮਾਨਵ ਏਕਤਾ ਦਿਵਸ ਮੌਕੇ 24 ਅਪ੍ਰੈਲ 2025 ਨੂੰ ਸੰਤ ਨਿਰੰਕਾਰੀ ਮਿਸ਼ਨ ਚੈਰੀਟੇਬਲ ਫਾਊਡੇਸ਼ਨ ਵਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ*

0
82

ਮਾਨਸਾ 20 ਅਪ੍ਰੈਲ 2025 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਬਾਬਾ ਗੁਰਬਚਨ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਨਿਰੰਤਰ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ‘ਮਾਨਵ ਏਕਤਾ ਦਿਵਸ’ ਦੇ ਮੌਕੇ ‘ਤੇ ਵਿਸ਼ਵ ਭਰ ਵਿੱਚ ਖੂਨਦਾਨ ਕੈਂਪ ਆਯੋਜਿਤ ਕਰੇਗਾ।ਇਸ ਸਾਲ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਵਿੱਤਰ ਪ੍ਰਧਾਨਗੀ ਹੇਠ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ 24 ਅਪ੍ਰੈਲ 2025 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਮਿਸ਼ਨ ਦੀਆਂ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ ਜਾਵੇਗਾ। ਖੂਨ ਇਕੱਠਾ ਕਰਨ ਲਈ ਏਮਜ਼ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ ਅਤੇ ਰੈੱਡ ਕਰਾਸ ਸੁਸਾਇਟੀ ਦੇ ਡਾਕਟਰਾਂ ਦੀ ਟੀਮ ਵੀ ਉੱਥੇ ਮੌਜੂਦ ਰਹੇਗੀ।ਇਸ ਮੌਕੇ ਪੂਰੇ ਭਾਰਤ ਵਿਚ ਲਗਭਗ 300 ਥਾਵਾਂ ‘ਤੇ ਖੂਨਦਾਨ ਕੈਂਪ ਲਗਾਏ ਜਾਣਗੇ। ਜਿਸ ਵਿੱਚ ਲਗਭਗ 40,000 ਤੋਂ 50,000 ਯੂਨਿਟ ਖੂਨ ਇਕੱਤਰ ਹੋਣ ਦੀ ਸੰਭਾਵਨਾ ਹੈ। ਇਹ ਕੈਂਪ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ) ਦੀ ਅਗਵਾਈ ਹੇਠ ਲਗਾਏ ਜਾਣਗੇ। ਇਹ ਜਾਣਕਾਰੀ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮਾਨਸਾ ਦੇ ਸਤਿਸੰਗ ਦੇ ਮੇਮਬਰ ਸ਼੍ਰੀ ਨਰੇਸ਼ ਕੁਮਾਰ ਗਰਗ ਜੋ ਪੇਸ਼ੇ ਵਜੋਂ ਐਡਵੋਕੇਟ ਹਨ ਨੇ ਦਿੱਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਹੈਲਥ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਰੇ ਖੂਨਦਾਨ ਕੈਂਪ ਲਗਾਏ ਜਾਣਗੇ।ਮਾਨਸਾ ਬ੍ਰਾਂਚ ਦੇ ਸੰਜੋਜਕ ਮਹਾਤਮਾ ਦਲੀਪ ਕੁਮਾਰ ਰਵੀ ਜੀ,ਹਰਬੰਸ ਸਿੰਘ ਸੰਚਾਲਕ, ਇੰਦਰਜੀਤ ਸਿੰਘ ਸਿਖ਼ਸ਼ਕ, ਗਗਨਦੀਪ ਸਿੰਘ ਸਹਾਇਕ ਸਿਖ਼ਸ਼ਕ, ਜ਼ੋਨਲ ਇੰਚਾਰਜ਼ ਆਰ. ਕੇ.ਸ਼ਮੀ ਜੀ ਨੇ ਦੱਸਿਆ ਕਿ ਇਸੇ ਲੜੀ ਤਹਿਤ 24 ਅਪ੍ਰੈਲ 2025 ਨੂੰ ਸਾਰੇ ਜੋਨ ਦੀਆਂ ਬਰਾਂਚਾਂ ਦੇ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਵਿਖੇ ਵੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਖੂਨਦਾਨ ਕੈਂਪ ਲਗਾਏ ਜਾਣਗੇ ਜਿਸ ਵਿੱਚ ਸਾਰੇ ਇਲਾਕੇ ਦੇ ਸ਼ਰਧਾਲੂ ਇਸ ਸਮਾਜ ਸੇਵਾ ਲਈ ਯੋਗਦਾਨ ਪਾਉਣਗੇ।
ਸਮਾਲਖਾ ਵਿੱਚ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਆਪਣਾ ਪਵਿੱਤਰ ਅਸ਼ੀਰਵਾਦ ਦੇਣਗੇ ਅਤੇ ਆਨਲਾਈਨ ਸਮਾਗਮਾਂ ਰਾਹੀਂ ਬਾਕੀ ਭਾਰਤ ਵਿੱਚ ਲਗਾਏ ਜਾਣ ਵਾਲੇ ਸਾਰੇ ਖੂਨਦਾਨ ਕੈਂਪਾਂ ਨੂੰ ਵੀ ਸਮੂਹਿਕ ਆਸ਼ੀਰਵਾਦ ਦੇਣਗੇ।ਇਸ ਤੋਂ ਇਲਾਵਾ ਹੋਰ ਵੀ ਸਿਹਤ ਸਬੰਧੀ ਟੈਸਟ ਕਰਨ ਦੀ ਸਹੂਲਤ ਵੀ ਇਸੇ ਦਿਨ ਸਮਾਲਖਾ ਅਤੇ ਕੁਝ ਹੋਰ ਥਾਵਾਂ ’ਤੇ ਉਪਲਬਧ ਕਰਵਾਈ ਜਾਵੇਗੀ। ਜਿਸ ਵਿੱਚ 18 ਤੋਂ 30 ਸਾਲ ਤੱਕ ਦੇ ਸਾਰੇ ਵਿਅਕਤੀਆਂ ਨੂੰ ਲਾਭ ਮਿਲੇਗਾ।ਯੁੱਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਸਮਾਜ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇ। ਇਕ ਪਾਸੇ ਉਨ੍ਹਾਂ ਨੇ ਸੱਚ ਦੇ ਬੋਧ ਰਾਹੀਂ ਮਨੁੱਖੀ ਜੀਵਨ ਨੂੰ ਹਰ ਤਰ੍ਹਾਂ ਦੇ ਭਰਮ-ਭੁਲੇਖਿਆਂ ਤੋਂ ਮੁਕਤ ਕਰਵਾਇਆ, ਦੂਜੇ ਪਾਸੇ ਨਸ਼ਿਆਂ ਦੀ ਮਨਾਹੀ ਅਤੇ ਸਾਦੇ ਵਿਆਹਾਂ ਵਰਗੇ ਸਮਾਜਿਕ ਸੁਧਾਰਾਂ ਦੀ ਨੀਂਹ ਵੀ ਰੱਖੀ। ਉਨ੍ਹਾਂ ਨੇ ਮਿਸ਼ਨ ਦਾ ਸੰਦੇਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪਹੁੰਚਾਇਆ। ਜਿਸ ਦੇ ਸਿੱਟੇ ਵਜੋਂ ਅੱਜ ਦੁਨੀਆਂ ਦੇ 60 ਤੋਂ ਵੱਧ ਦੇਸ਼ਾਂ ਵਿੱਚ ਮਿਸ਼ਨ ਦੀਆਂ ਸੈਂਕੜੇ ਸ਼ਾਖਾਵਾਂ ਸਥਾਪਿਤ ਹੋ ਚੁੱਕੀਆਂ ਹਨ, ਜੋ ਕਿ ਸੱਚ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਨੌਜਵਾਨਾਂ ਦੀ ਊਰਜਾ ਨੂੰ ਨਵਾਂ ਰੂਪ ਦੇਣ ਲਈ ਬਾਬਾ ਗੁਰਬਚਨ ਸਿੰਘ ਜੀ ਨੇ ਹਮੇਸ਼ਾ ਖੇਡਾਂ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਮਿਲੇ ਤਾਂ ਜੋ ਦੇਸ਼ ਅਤੇ ਸਮਾਜ ਦੀ ਸੁੰਦਰਤਾ ਨਾਲ ਉਸਾਰੀ ਕੀਤੀ ਜਾ ਸਕੇ।ਮਿਸ਼ਨ ਦੇ ਸ਼ਰਧਾਲੂਆਂ ਲਈ, ਖੂਨਦਾਨ ਪਹਿਲਾਂ ਹੀ ਲੋਕ ਭਲਾਈ ਦੀ ਸੇਵਾ ਵਿੱਚ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਯੁਗਦ੍ਰਿਸ਼ਟਤਾ ਬਾਬਾ ਹਰਦੇਵ ਸਿੰਘ ਜੀ ਦੇ ਕਥਨ ‘ਖੂਨ ਨਾਲੀਆਂ ਵਿਚ ਨਹੀਂ , ਸਗੋਂ ਨਾੜੀਆਂ ਵਿਚ ਰਹਿਣਾ ਚਾਹੀਦਾ ਹੈ’, ਇਸ ਸੰਦੇਸ਼ ਨੂੰ ਮਿਸ਼ਨ ਦੇ ਪੈਰੋਕਾਰਾਂ ਨੇ ਅਮਲੀ ਰੂਪ ਵਿੱਚ ਮੰਨਿਆ ਹੈ ਅਤੇ ਜਿਸ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਲਈ ਰਿਫਰੈਸ਼ਮੈਂਟ,ਸੰਗਤਾਂ ਲਈ ਲੰਗਰ ਅਤੁੱਟ ਵਰਤੇਗਾ, ਅਤੇ ਗਰਮੀ ਨੂੰ ਮੱਦੇਨਜਰ ਰੱਖਦੇ ਹੋਏ ਪ੍ਰਬੰਧਕਾ ਵਲੋਂ ਚਾ, ਪੀਣ ਵਾਲੇ ਪਾਣੀ,ਨਿੰਬੂ ਸਕਜਵੀ, ਦਾ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ।

LEAVE A REPLY

Please enter your comment!
Please enter your name here