*ਟਿੰਕੂ ਪੰਜਾਬ ਦੀ ਦੁਕਾਨ ਤੋ ਹਜਾਰਾਂ ਦੀ ਨਕਦੀ ਚੋਰੀ*

0
347

ਬੁਢਲਾਡਾ 18 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਬੱਸ ਸਟੈਂਡ ਅੰਦਰ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਐਸਕਰੀਮ ਦੇ 2 ਡੱਬਿਆ ਸਮੇਤ ਹਜਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਿੰਕੂ ਪੰਜਾਬ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਬੱਸ ਸਟੈਂਡ ਵਿਖੇ ਉਸਦੀ ਦੁਕਾਨ ਦੇ 2 ਗੋਲਕਾਂ ਵਿੱਚੋਂ 31 ਹਜਾਰ ਰੁਪਏ ਨਕਦ ਅਤੇ ਡੀ.ਬੀ.ਆਰ ਜਿਸਦੀ ਕੀਮਤ 17 ਹਜਾਰ ਅਤੇ ਆਇਸਕਰੀਮ ਦੇ 2 ਡੱਬੇ ਕੀਮਤ 400 ਰੁਪਏ ਕੁੱਲ 48400 ਰੁਪਏ ਦੀ ਚੋਰੀ ਹੋ ਗਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



LEAVE A REPLY

Please enter your comment!
Please enter your name here