

ਬੁਢਲਾਡਾ 17 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਅਮਨ ਕਾਨੂੰਨ ਦੀ ਵਿਵਸਥਾ ਅਤੇ ਬੁਢਲਾਡਾ ਨੂੰ ਨਸ਼ਾ ਮੁਕਤ ਬਨਾਉਣ ਲਈ ਪਬਲਿਕ ਦਾ ਸਹਿਯੋਗ ਬਹੁਤ ਜਰੂਰੀ ਹੈ। ਇਹ ਸ਼ਬਦ ਅੱਜ ਨਵ ਨਿਯੁਕਤ ਡੀ ਐਸ ਪੀ ਸ਼ਿਕੰਦਰ ਸਿੰਘ ਚੀਮਾਂ ਨੇ ਚਾਰਜ ਸੰਭਾਲਦਿਆ ਕਹੇ। ਉਨ੍ਹਾਂ ਕਿਹਾ ਕਿ ਸਬ ਡਵੀਜਨ ਅੰਦਰ ਪਿੰਡਾਂ ਗਲੀ ਮੁਹੱਲਿਆਂ ਵਿੱਚ ਪੰਚ ਸਰਪੰਚ, ਕੋਸਲਰ ਛੋਟੇ ਮੋਟੇ ਝਗੜਿਆ ਨੂੰ ਥਾਣਿਆ ਤੱਕ ਪਹੁੰਚਣ ਤੋਂ ਪਹਿਲਾ ਹੀ ਆਪਣੇ ਪੱਧਰ ਤੇ ਨਿਪਟਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨਸ਼ੇ ਤੇ ਸੋਦਾਗਰਾ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਵਾਜੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 24 ਘੰਟੇ ਖੁੱਲੇ ਹਨ। ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸੁਰੱਖਿਅਤ ਰੱਖਦਿਆਂ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਮੀਡੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਖੇਡ ਗਰਾਊਂਡ ਸਥਾਪਿਤ ਕਰਨ ਲਈ ਵੀ ਉਹ ਪੰਚਾਇਤਾਂ ਦਾ ਸਹਿਯੋਗ ਕਰਨਗੇ। ਵਰਣਨਯੋਗ ਹੈ ਕਿ ਸ਼ਿਕੰਦਰ ਸਿੰਘ ਵਾਲੀਬਾਲ ਖੇਡ ਦੇ ਜਾਣੇ ਪਹਿਚਾਣੇ ਖਿਡਾਰੀ ਹਨ ਜੋ ਕਈ ਮੈਡਲ ਪ੍ਰਾਪਤ ਕਰ ਚੁੱਕੇ ਹਨ।























