*ਲੋਕਾਂ ਨੂੰ ਡੇਂਗੂ ਮਲੇਰੀਆ ਸਬੰਧੀ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ-ਡਾ ਭੁਪਿੰਦਰਜੀਤ ਕੌਰ*

0
2

ਫਗਵਾੜਾ 17 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਭੁਪਿੰਦਰ ਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਇੰਚ ਸੀ.ਐਚ.ਸੀ. ਕਾਲਾ ਸੰਘਿਆਂ ਨੇ ਫੀਲਡ ਸਟਾਫ਼ ਦੀ ਡਿਊਟੀ ਲਗਾਈ ਕਿ ਲੋਕਾਂ ਨੂੰ ਡੇਂਗੂ ਮਲੇਰੀਆ ਸਬੰਧੀ ਘਰ ਘਰ ਜਾ ਕੇ ਜਾਗਰੂਕ ਕੀਤਾ ਜਾਵੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਭੁਪਿੰਦਰਜੀਤ ਨੇ ਦੱਸਿਆ ਕਿ ਮੱਛਰਾਂ ਤੋਂ ਬਚਾ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈ। ਪਾਣੀ ਦਾ ਸਹੀ ਨਿਕਾਸ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਜਗ੍ਹਾ ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਹਨਾਂ ਦੱਸਿਆ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਟੁੱਟੇ ਬਰਤਨ, ਟਾਇਰ ਜਾਂ ਹੋਰ ਫਾਲਤੂ ਸਮਾਨ ਨਹੀਂ ਹੋਣਾ ਚਾਹੀਦਾ ਤਾਂ ਜੋ ਬਰਸਾਤ ਦੇ ਦਿਨਾਂ ਚ ਇਹਨਾਂ ਵਿੱਚ ਪਾਣੀ ਜਮਾ ਨਾ ਹੋ ਸਕੇ। ਉਹਨਾਂ ਦੱਸਿਆ ਕਿ ਫਰਿਜਾਂ ਦੀਆਂ ਟਰੇਆਂ, ਛੱਤਾਂ ਉੱਪਰ ਪੰਛੀਆਂ ਨੂੰ ਰੱਖਣ ਵਾਲੇ ਪਾਣੀ ਦੇ ਬਰਤਨ, ਗਮਲਿਆਂ ਹੇਠਾਂ ਰੱਖੀਆਂ ਪਲੇਟਾਂ ਆਦੀ ਵਿੱਚ ਪਾਣੀ ਜਮਾ ਨਾ ਹੋਣ ਦਿਓ। ਘਰਾਂ ਚ ਰੱਖੇ ਕੂਲਰਾਂ ਦਾ ਹਫਤੇ ਵਿੱਚ ਇੱਕ ਵਾਰ ਪਾਣੀ ਕੱਢ ਕੇ ਧੁੱਪ ਵਿੱਚ ਸੁਕਾਓ ਇਸ ਮੌਕੇ ਬਲਾਕ ਐਜੂਕੇਟਰ ਰਵਿੰਦਰ ਕੁਮਾਰ ਜੱਸਲ ਨੇ ਦੱਸਿਆ ਕਿ ਮੱਛਰਾਂ ਤੋਂ ਬਚਾ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖੋ, ਮੱਛਰਾਂ ਤੋਂ ਬਚਾ ਲਈ ਕਰੀਮਾਂ ਅਤੇ ਮੱਛਰ ਭੁਜਾਉਣ ਵਾਲੀਆਂ ਕੋਇਲ ਜਾਂ ਅਗਰਬੱਤੀ ਦੀ ਵਰਤੋਂ ਕਰੋ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਆਪਣਾ ਚੈੱਕ ਅਪ ਕਰਵਾਓ, ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਾ ਲਓ।ਇਸ ਮੌਕੇ ਬਸੰਤ ਕੁਮਾਰ ਸੀਨੀਅਰ ਸਹਾਇਕ ਗੁਰਪ੍ਰੀਤ ਸਿੰਘ, ਬਲਰਾਜ ਸਿੰਘ ਐਸ. ਆਈ., ਸੁਖਬੀਰ ਸਿੰਘ ,ਹਰਦੇਵ ਸਿੰਘ ਜਪ ਨਾਮ ਸਿੰਘ, ਸੰਦੀਪ ਸਿੰਘ, ਨਿਰਵੈਰ ਸਿੰਘ ਅਮਨਦੀਪ ਸਿੰਘ ਖੋਜੇਵਾਲ ਅਮਨਦੀਪ ਭਾਣੋ ਲੰਗਾ,ਪਰਗਟ ਸਿੰਘ, ਸੁਖਵਿੰਦਰ ਸਿੰਘ,ਸਰਬਜੀਤ ਸਿੰਘ ਸਿਮਰਨਦੀਪ ਸਿੰਘ ਫਾਰਮੇਸੀ ਅਫਸਰ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here