*ਰੇਲਵੇ ਪਾਣੀ ਸੇਵਾ ਦਲ ਨੇ ਯਾਤਰੀਆਂ ਲਈ ਸ਼ੁਰੂ ਕੀਤੀ ਫਰੀ ਜਲ ਸੇਵਾ*

0
150

ਮਾਨਸਾ 14 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)

ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਤੇ ਰੇਲਵੇ ਪਾਣੀ ਸੇਵਾ ਦਲ ਵਲੋਂ ਯਾਤਰੀਆਂ ਲਈ ਠੰਢੇ ਪਾਣੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਦਿੰਦਿਆਂ ਦਲ ਸਕੱਤਰ ਪੂਰਨ ਸਿੰਘ ਤੇ ਸਰਪ੍ਰਸਤ ਸੁਰਿੰਦਰ ਲਾਲੀ ਨੇ ਦੱਸਿਆ ਕਿ ਪ੍ਰਧਾਨ ਹੁਕਮ ਚੰਦ ਦੀ ਅਗਵਾਈ ਹੇਠ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ ਰੇਲਵੇ ਦੇ ਯਾਤਰੀਆਂ ਲਈ ਠੰਢੇ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਇਹ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਸ਼ਹਿਰਵਾਸੀਆਂ ਅਤੇ ਰੇਲਵੇ ਵਿਭਾਗ ਦੇ ਕਰਮਚਾਰੀਆਂ ਦਾ ਵੱਡਾ ਸਹਿਯੋਗ ਮਿਲਦਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਦਲ ਦੇ ਮੈਂਬਰ ਹਰੇਕ ਯਾਤਰੀ ਗੱਡੀ ਤੇ ਖੁਦ ਆ ਕੇ ਪਾਣੀ ਦੀ ਸੇਵਾ ਕਰਦੇ ਹਨ ਭਇਸ ਸੇਵਾ ਦੀ ਰਸਮੀ ਸ਼ੁਰੂਆਤ ਕਰਨ ਲਈ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਮੰਗਤ ਰਾਮ ਬਾਂਸਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਾਣੀ ਦੀ ਟੈਂਕੀਆ ਨੂੰ ਰਵਾਨਾ ਕੀਤਾ ਇਸ ਦੌਰਾਨ ਉਹਨਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਪਿਆਸੇ ਨੂੰ ਪਾਣੀ ਪਿਲਾਉਣ ਦੀ ਸੇਵਾ ਸਰਵ ਉੱਤਮ ਸੇਵਾ ਹੈ ਅਤੇ ਅੱਤ ਦੀ ਗਰਮੀ ਵਿੱਚ ਸਮਾਂ ਕੱਢਕੇ ਇਹ ਸੰਸਥਾ ਦੇ ਮੈਂਬਰ ਯਾਤਰੀਆਂ ਨੂੰ ਪਾਣੀ ਪਿਆਉਂਦੇ ਹਨ ਉਨ੍ਹਾਂ ਦਲ ਦੇ ਮੈਂਬਰਾਂ ਦਾ ਇਸ ਨਿਰਸਵਾਰਥ ਸੇਵਾ ਲਈ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨਾ ਖੁਦ ਵੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਇਸ ਦੌਰਾਨ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਹੁਕਮ ਚੰਦ ਜਿੰਦਲ, ਪੂਰਨ ਸਿੰਘ ਸੈਕਟਰੀ, ਗੋਰਾ ਲਾਲ ਕੈਸ਼ੀਅਰ, ਵਿਨੋਦ ਕੁਮਾਰ ਮਿੰਟੂ, ਜੋਗਿੰਦਰ ਪਾਲ, ਦੀਵਾਨ ਚੰਦ ਡੀਸੀ, ਮੋਹਨ ਲਾਲ, ਕ੍ਰਿਸ਼ਨ ਬਾਸਲ, ਸੁਰੇਸ਼ ਮੋਠਾ, ਸੁਰਿੰਦਰ ਲਾਲੀ,ਅਮਰਜੀਤ ਸਿੰਘ ਸੇਵਾ ਮੁਕਤ ਐਸਡੀਓ, ਮਹਿੰਦਰ ਪਾਲ ਸਿੰਘ ਸੇਵਾ ਮੁਕਤ, ਅਮਰਨਾਥ ਸੇਵਾ ਮੁਕਤ, ਕਸ਼ਮੀਰ ਸਿੰਘ, ਧਰਮ ਵੀਰ, ਸ਼ਿਵਚਰਨ ਦਾਸ ਸੁੱਚਣ, ਕਾਮਰੇਡ ਸੇਵਾਦਾਰ ਆਦਿ ਹਾਜ਼ਰ ਸਨ 

LEAVE A REPLY

Please enter your comment!
Please enter your name here