*ਬੁਢਲਾਡਾ ਦੜੇ ਸੱਟੇ ਦੀ ਹਜਾਰਾਂ ਦੀ ਨਕਦੀ ਸਮੇਤ ਕਾਬੂ*

0
55

ਬੁਢਲਾਡਾ, (ਸਾਰਾ ਯਹਾਂ/ਮੇਹਤਾ ਅਮਨ): ਸਥਾਨਕ ਸਿਟੀ ਪੁਲਿਸ ਵੱਲੋਂ ਫੁਹਾਰਾ ਚੌਂਕ ਦੇ ਨਜਦੀਕ ਸ਼ਰੇਆਮ ਦੜਾ ਸੱਟਾ ਲਗਾ ਰਹੇ ਇੱਕ ਨੌਜਵਾਨ ਨੂੰ ਹਜਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੌਲਦਾਰ ਸੁਖਵਿੰਦਰ ਸਿੰਘ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਫੁਹਾਰਾ ਚੌਂਕ ਤੇ ਪਹੁੰਚੇ ਤਾਂ ਉਥੇ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਵਾਰਡ ਨੰ. 5 ਸ਼ਰੇਆਮ ਦੜਾ ਸੱਟਾ ਲਗਾ ਰਿਹਾ ਸੀ। ਜਿਸ ਨੂੰ ਮੋਕੇ ਤੇ 2560 ਰੁਪਏ ਨਕਦੀ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।

LEAVE A REPLY

Please enter your comment!
Please enter your name here