*ਜੈ ਮਾਂ ਅੰਨਪੂਰਣਾ ਮੰਦਰ ਦੇ ਸ਼ਰਧਾਲੂਆਂ ਦੀ ਬੱਸ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ*

0
129

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਜੈ ਮਾਂ ਅੰਨਪੂਰਣਾ ਮੰਦਰ ਕਮੇਟੀ ਮਾਨਸਾ ਵਲੋਂ ਪੰਡਿਤ ਨਰੇਸ਼ ਸ਼ਰਮਾਂ ਦੀ ਅਗਵਾਈ ਹੇਠ ਇੱਕ ਬੱਸ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਖਜਾਨਚੀ ਗਿਆਨ ਮੱਤੀ ਨੇ ਦੱਸਿਆ ਕਿ ਇਹ ਬੱਸ ਮਾਨਸਾ ਤੋਂ ਬਿੰਦਰਾਬਨ ਅਯੁਧਿਆ ਪ੍ਰਯਾਗ ਰਾਜ ਚਿਤਰਕੂਟ ਦੇ ਦਰਸ਼ਨ ਕਰਵਾਉਣ ਉਪਰੰਤ 14 ਅਪ੍ਰੈਲ ਨੂੰ ਵਾਪਸ ਮਾਨਸਾ ਪਹੁੰਚੇਗੀ। ਕਮੇਟੀ ਮੈਂਬਰ ਵਨੀਤ ਮੱਤੀ ਨੇ ਦੱਸਿਆ ਕਿ ਇਸ ਬੱਸ ਨੂੰ ਧਾਰਮਿਕ ਰਸਮਾਂ ਅਨੁਸਾਰ ਨਾਰਿਅਲ ਦੀ ਰਸਮ ਅਕਾਉਂਟੈਂਟ ਅੰਕੂਸ਼ ਜੀ ਜੋਤੀ ਪ੍ਰਚੰਡ ਦੀ ਰਸਮ ਗਗਨ ਗੋਇਲ ਅਤੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸ਼੍ਰੀਮਤੀ ਉਰਮਿਲਾ ਸਿੰਘਲ ਧਰਮ ਪਤਨੀ ਐਸ ਕੇ ਜਿੰਦਲ ਨੇ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੰਦਰ ਕਮੇਟੀ ਵਲੋਂ ਸਮੇਂ ਸਮੇਂ ਤੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਲੋਕਾਂ ਵਿੱਚ ਧਾਰਮਿਕ ਰੂਚੀ ਪੈਦਾ ਕਰਨ ਦੇ ਮਕਸਦ ਨਾਲ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ।ਇਸ ਮੌਕੇ ਸਮਾਜਸੇਵੀ ਰਕੇਸ਼ ਜਿੰਦਲ ਖਿਆਲਾ, ਮਨੀਸ਼ ਕੁਮਾਰ ਗੇਹਲੇ ਵਾਲੇ,ਅਭੀ ਮਾਖਾ, ਅਮਰਨਾਥ, ਗਿਆਨ ਚੰਦ ਮੱਤੀ ਤੋਂ ਇਲਾਵਾ ਸ਼ਰਧਾਲੂ ਹਾਜ਼ਰ ਸਨ

LEAVE A REPLY

Please enter your comment!
Please enter your name here