

ਬੁਢਲਾਡਾ 02 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ) ਅੱਜ ਗੁਰਦਾਸੀਦੇਵੀ ਇੰਸਟੀਟਿਊਟ ਆਫ ਮੈਨੇਜਮੈਨ ਐਂਡ ਟੈਕਨੋਲੋਜ਼ੀ ਦੇ ਪ੍ਰਿੰਸਪਲ ਮੈਡਮ ਰੇਖਾ ਜੀ ਨੇ ਦੱਸਿਆ ਕਿ ਬੀਤੇ ਦਿਨੀਂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਬੀ.ਐੱਸ.ਸੀ. ਫੈਸ਼ਨ ਡਿਜਾਇਨਿੰਗ ਦੇ ਤੀਸਰੇ ਸਮੈਸਟਰ ਦੇ ਰਿਜ਼ਲਟ ਐਲਾਨੇ ਗਏ ਹਨ ਜਿਨ੍ਹਾਂ ਵਿੱਚ ਕਾਲਜ਼ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ ਨੇ SGPA 9.08, ਰਾਜਵਿੰਦਰ ਕੌਰ ਨੇ SGPA 9.04 ਅਤੇ ਜੋਤੀ ਕੌਰ ਨੇ SGPA 8.81 ਹਾਸਿਲ ਕਰਕੇ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਦੇ ਚੇਅਰਮੈਨ ਡਾ: ਨਵੀਨ ਸਿੰਗਲਾਂ ਜੀ ਨੇ ਦੱਸਿਆ ਕਿ ਇਸ ਕੋਰਸ ਦਾ ਬਹੁਤ ਜ਼ਿਆਦਾ ਸਕੋਪ ਹੈ ਫੈਸ਼ਨ ਉਦਯੋਗ ਇੱਕ ਅਜਿਹੀ ਥਾਂ ਹੈ ਜਿੱਥੇ ਤੁਸੀਂ ਤਰੱਕੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਹੁਨਰ ਅਤੇ ਰਚਨਾਤਮਕਤਾ ਦਾ ਸਹੀ ਸੈੱਟ ਹੈ। ਕਾਲਜ ਦੇ ਸਟਾਫ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।























