ਤਿੰਨ ਚੋਣਾਂ ਹਾਰੇ, ਹੁਣ ਲਗਾਤਾਰ ਦੂਸਰੀ ਵਾਰ ਪ੍ਰਧਾਨ ਬਣੇ ਲੌਂਗੋਵਾਲ

0
22

ਜਲੰਧਰ : ਲਗਾਤਾਰ ਦੂਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਸੰਤ ਹਰਚਨ ਸਿੰਘ ਲੌਂਗੋਵਾਲ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਗੋਬਿੰਦ ਸਿੰਘ ਸਾਲ 2000 ਦੌਰਾਨ ਬਾਦਲ ਸਰਕਾਰ ‘ਚ ਸੂਬੇ ਦੇ ਸਿੰਚਾਈ ਮੰਤਰੀ ਵੀ ਰਹਿ ਚੁੱਕੇ ਹਨ। ਪ੍ਰਾਈਵੇਟ ਤੌਰ ‘ਤੇ ਗ੍ਰੈਜੂਏਸ਼ਨ ਕਰ ਚੁੱਕੇ ਗੋਬਿੰਦ ਸਿੰਘ ਲੌਂਗੋਵਾਲ ਸਾਲ 1987 ‘ਚ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਤੇ ਸਾਲ 2009 ‘ਚ ਸੰਗਰੂਰ ਦੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਹਨ।

PunjabKesari
ਲੌਂਗੋਵਾਲ ਸਾਲ 1985, 1997 ਅਤੇ 2002 ਵਿਚ ਧਨੌਲਾ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਬਾਅਦ ਲੌਂਗੋਵਾਲ 2007 ਅਤੇ 2012 ਵਿਚ ਲਗਾਤਾਰ ਦੋ ਵਾਰ ਚੋਣਾਂ ਹਾਰ ਗਏ। ਇਸ ਦਰਮਿਆਨ 2015 ਵਿਚ ਸੰਗਰੂਰ ‘ਚ ਹੋਈ ਜ਼ਿਮਨੀ ਚੋਣ ਹੋਈ। ਇਥੇ ਫਿਰ ਅਕਾਲੀ ਦਲ ਵਲੋਂ ਲੌਂਗੋਵਾਲ ‘ਤੇ ਕਿਸਮਤ ਅਜ਼ਮਾਈ ਅਤੇ ਇਸ ਚੋਣ ਵਿਚ ਲੌਂਗੋਵਾਲ ਨੇ ਫਤਿਹ ਹਾਸਲ ਕੀਤੀ।

PunjabKesari
2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਇਸ ਵਾਰ ਭਾਈ ਲੌਂਗੋਵਾਲ ਨੂੰ ਸੁਨਾਮ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ। ਸੂਬੇ ਵਿਚ ਹੋਈਆਂ ਬੇਅਦਬੀਆਂ ਦਾ ਸੇਕ ਭਾਈ ਲੌਂਗੋਵਾਲ ਤੱਕ ਵੀ ਪਹੁੰਚਿਆ ਅਤੇ ਉਹ ਚੋਣ ਹਾਰ ਗਏ। ਇਸ ਸੀਟ ‘ਤੇ ਆਮ ਆਦਮੀ ਪਾਰਟੀ ਅਮਨ ਅਰੋੜਾ 30182 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਜਦਕਿ ਲੌਂਗੋਵਾਲ 42411 ਵੋਟਾਂ ਹਾਸਲ ਕਰਕੇ ਦੂਜੇ ਸਥਾਨ ‘ਤੇ ਰਹੇ।

PunjabKesari
ਸੁਖਬੀਰ ਦਾ ਖਾਸਮ-ਖਾਸ ਹਨ ਲੌਂਗੋਵਾਲ 
ਲਗਾਤਾਰ ਤਾਰ ਦੂਸਰੀ ਵਾਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੁਖਬੀਰ ਬਾਦਲ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ। 2011 ਤੋਂ ਲਗਾਤਾਰ ਐੱਸ. ਜੀ. ਪੀ. ਸੀ. ਦੇ ਮੈਂਬਰ ਬਣੇ ਲੌਂਗੋਵਾਲ ਪਹਿਲੀ ਵਾਰ 2017 ਵਿਚ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਮਿਲੀ ਸੀ। ਕਿਸੇ ਵਿਵਾਦ ‘ਚ ਨਾ ਪੈਣਾ, ਪਾਕਿ-ਸਾਫ ਅਕਸ ਅਤੇ ਕੋਈ ਵਿਵਾਦਤ ਬਿਆਨ ਨਾ ਦੇਣਾ ਵੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨਗੀ ਦੇਣ ਵਜੋਂ ਦੇਖਿਆ ਜਾ ਰਿਹਾ ਹੈ।


EDITED BY : SARA YAHA | | Last Updated :  7:00 pm 13 ਨਵੰਬਰ 2018

LEAVE A REPLY

Please enter your comment!
Please enter your name here