*ਦੁਕਾਨ ਦੇ ਪਿਛਲੇ ਪਾਸੋ ਕੰਧ ਚ ਪਾੜ ਲਗਾ ਕੇ ਲੱਖਾਂ ਦਾ ਲੋਹਾ ਚੋਰੀ*

0
205

ਬੁਢਲਾਡਾ 24 ਮਾਰਚ  (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸ਼ਹਿਰ ਦੇ ਭਾਰਤੀ ਪੈਲੇਸ ਦੇ ਨਜਦੀਕ ਇੱਕ ਦੁਕਾਨ ਦੇ ਪਿਛਲੇ ਪਾਸੋ ਕੰਧ ਚ ਪਾੜ ਲਗਾ ਕੇ 2 ਲੱਖ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ 22—23 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਾਲੁਮ ਵਿਅਕਤੀ ਨੇ ਮੇਰੀ ਦੁਕਾਨ ਦੇ ਪਿਛਲੇ ਪਾਸੋ ਕੰਧ ਤੇ ਪਾੜ ਲਗਾ ਕੇ ਲੋਹੇ ਦੀਆਂ ਪਾਇਪਾਂ, ਗਾਡਰ, ਚੈਨਲ, ਆਰਨ ਲੋਹਾ, 4 ਡਾਈਆਂ, ਐਂਗਲਾਂ ਅਤੇ 2 ਕੁਇੰਟਲ ਲੋਹਾ ਸਕਰੈਪ ਚੋਰੀ ਕਰਕੇ ਲੈ ਗਏ ਜਿਸ ਦੀ ਕੁਲ ਕੀਮਤ 2 ਲੱਖ ਰੁਪਏ ਬਣਦੀ ਹੈ। ਸਹਾਇਕ ਥਾਣੇਦਾਰ ਸਵਰਨ ਕੌਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



LEAVE A REPLY

Please enter your comment!
Please enter your name here