

ਫਗਵਾੜਾ 24 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਸ਼ੁੱਕਰਵਾਰ 28 ਮਾਰਚ ਨੂੰ ਕਰਵਾਏ ਜਾ ਰਹੇ ਸਾਲਾਨਾ ਪਿਤਰ ਪੂਜਨ ਸੰਮੇਲਨ ਦੇ ਸਬੰਧ ਵਿੱਚ ਅੱਜ ਤੀਜੀ ਪ੍ਰਭਾਤ ਫੇਰੀ ਕੱਢੀ ਗਈ। ਜੋ ਕਿ ਦੁੱਗਲਾਂ ਜਠੇਰੇ ਹਦੀਆਬਾਦ ਤੋਂ ਸ਼ੁਰੂ ਹੋ ਕੇ ਆਚਾਰੀਆ ਅਨਿਲ ਭਾਰਦਵਾਜ ਦੇ ਗ੍ਰਹਿ ਵਿਖੇ ਪਹੁੰਚੀ। ਜਿੱਥੇ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੇ ਭਗਤੀ ਗੀਤ ਗਾ ਕੇ ਪੁਰਖਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ। ਅਖੀਰ ਵਿਚ ਪ੍ਰਸ਼ਾਦ ਵੰਡਿਆ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ ਵੀਰਵਾਰ, 27 ਮਾਰਚ ਨੂੰ ਮੰਗਲ ਯਾਤਰਾ ਅਤੇ ਸ਼੍ਰੀ ਰਾਮਚਰਿਤਮਾਨਸ ਦਾ ਪਾਠ ਆਰੰਭ ਕੀਤਾ ਜਾਵੇਗਾ। 28 ਮਾਰਚ ਨੂੰ ਸਵੇਰੇ ਹਵਨ ਯੱਗ ਤੋਂ ਬਾਅਦ, ਸ਼੍ਰੀ ਰਾਮਾਇਣ ਪਾਠ ਦਾ ਭੋਗ, ਬਜ਼ੁਰਗਾਂ ਦਾ ਸਨਮਾਨ ਅਤੇ ਭੰਡਾਰ ਨਾਲ ਸਮਾਗਮ ਦੀ ਸਮਾਪਤੀ ਹੋਵੇਗੀ। ਇਸ ਮੌਕੇ ਰਿਸ਼ੂ ਭਾਰਦਵਾਜ, ਸੁਨੀਲ ਦੁੱਗਲ, ਅਨੂਪ ਦੁੱਗਲ, ਸੰਦੀਪ ਭਾਰਦਵਾਜ, ਲਲਿਤ ਦੁੱਗਲ, ਰਵੀ ਮੰਗਲ, ਸ਼ਿਲਪਾ ਚੱਢਾ, ਨਿਤਿਨ ਚੱਢਾ, ਵਰਿੰਦਰ ਦੁੱਗਲ, ਬਲਦੇਵ ਦੁੱਗਲ, ਅਨਿਰੁਧ ਦੁੱਗਲ, ਦੀਪਕ ਦੁੱਗਲ, ਮੋਹਨ ਲਾਲ ਦੁੱਗਲ, ਨਰੇਸ਼ ਭਾਰਦਵਾਜ, ਜੀਤਾ, ਵੈਭਵ ਦੁੱਗਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।























