ਦਿਨ ਦਿਹਾੜੇ ਲੁਟੇਰੇ ਨੇ 5 ਲੱਖ ਰੁਪਏ ਦੀ ਕੀਤੀ ਖੋਹ

0
72

ਬਾਘਾਪੁਰਾਣਾ (ਮੋਗਾ), 12 ਨਵੰਬਰ  (ਗੋਪੀ ਰਾਊਕੇ)- ਦਿਨ ਦਿਹਾੜੇ ਸ਼ਾਮ ਕਰੀਬ 4 ਵਜੇ ਤੇਜ ਹਥਿਆਰ ਬੰਦ ਲੁਟੇਰੇ ਨੇ ਮੁੱਦਕੀ ਰੋਡ ਤੇ ਇਕ ਦੁਕਾਨਦਾਰ ਦੇ ਮੁਲਾਜਮ ਨੂੰ ਕਾਬੁ ਕਰਕੇ ਉਸ ਪਾਸੋ 5 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਹੈ ਮੁੱਦਕੀ ਰੋਡ ਤੇ ਸਥਿਤ ਸੇਤੀਆਂ ਮਨੀ ਚੇਂਜਰ ਦੇ ਮੁਲਾਜਮ ਗੁਰਪ੍ਰਕਾਸ਼ ਨੇ ਦੱਸਿਆ ਕਿ ਉਸ ਨੇ ਮੁੱਦਕੀ ਰੋਡ ਤੇ ਸਥਿਤ ਐਕਸਿਸ ਬੈਂਕ ਵਿੱਚ 9 ਲੱਖ ਰੁਪਏ ਦੀ ਰਾਸ਼ੀ ਕਢਵਾਈ ਸੀ ਤਾਂ ਉਸਨੇ 9 ਲੱਖ ਰੁਪਏ ਦੀ ਰਾਸ਼ੀ ਵਿਚੋਂ 4 ਲੱਖ ਰੁਪਏ ਦੀ ਰਾਸ਼ੀ ਅਪਨੀਆਂ ਜੇਬਾਂ ਵਿੱਚ ਪਾ ਲਈ ਅਤੇ ਬਾਕੀ 5 ਲੱਖ ਰੁਪਏ ਸਕੂਟਰੀ ਦੀ ਡਿੱਗੀ ਵਿੱਚ ਪਾ ਕੇ ਦੁਕਾਨ ਵੱਲ ਬੈਂਕ ਥੋੜੀ ਦੂਰੀ ਤੇ  ਹੀ  ਗਿਆ ਸੀ ਤਦ ਇਕ ਤੇਜ ਹਥਿਆਰ ਬੰਦ ਨਕਾਬਪੋਸ਼ ਲੁਟੇਰੇ ਨੇ ਅਗਿਉੂ ਰੋਕ ਕੇ ਉਸ ਵੱਲ ਹਥਿਆਰ ਚਲਾਇਆ ਤਾਂ ਉਸ ਹੱਥੋ ਸਕੂਟਰੀ ਛੁਟ ਗਈ ਤੇ ਆਪ ਹੇਠਾਂ ਡਿੱਗ ਪਿਆ ਲੁਟੇਰਾ  ਸਕੂਟਰੀ ਸਮੇਤ ਕੈਸ਼ ਖੋਹ ਕੇ ਭੱਜ ਗਿਆ ਉਸ ਨੇ ਦੇਖਿਆ ਕਿ ਲੁਟੇਰੇ ਗਲੀਆਂ ਵਿੱਚੋ ਅੱਗੇ ਨੂੰ ਭੱਜਿਆ ਵਾਪਰੀ ਘਟਨਾ ਦਾ ਜਿਉ ਹੀ ਪਤਾ ਲੱਗਾ ਤਾਂ ਡੀ.ਐਸ.ਪੀ ਰਣਜੋਧ ਸਿੰਘ, ਥਾਨਾ ਮੁਖੀ ਜਸਵੰਤ ਸਿੰਘ ਅਤੇ ਕਿਕੱਰ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਮਾਮਲੇ ਦੀ ਤਫਤੀਸ਼ ਕੀਤੀ। ਡੀ.ਐਸ.ਪੀ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੱਪੇ ਚੱਪੇ ਤੇ ਪੁਲਿਸ ਲਾ ਦਿੱਤੀ ਗਈ ਹੈ ਅਤੇ ਚੋਕੀਆਂ ਦੀ ਪੁਲਿਸ ਨੂੰ ਵੀ ਚੋਕਸ ਕਰ ਦਿੱਤਾ ਗਿਆ ਹੈ ਉਨਾਂ  ਨੇ ਦੱਸਿਆ ਕਿ ਪੁਲਿਸ ਥਾਂ ਥਾਂ  ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਦੀ ਸਹਾਇਤਾ ਲੈ ਰਹੀ ਹੈ ਅਤੇ ਕਈ ਫੋਟੂਆ ਵੀ ਕੈਮਰੇ ਤੋ ਕਬਜੇ ਵਿੱਚ ਲਈਆ ਹਨ ਪੁਲਸ ਲੁਟੇਰੇ ਨੂੰ ਕਾਬੂ ਕਰਕੇ ਦਮ ਲਵੇਗੀ।


EDITED BY : SARA YAHA | | Last Updated : 7:59 pm 12 ਨਵੰਬਰ 2018

LEAVE A REPLY

Please enter your comment!
Please enter your name here