*ਸੀ.ਐਚ.ਸੀ.ਬੜਾ ਪਿੰਡ ਵੱਲੋਂ ਵਿਸ਼ਵ ਓਰਲ ਦਿਵਸ ਮਨਾਇਆ*

0
6

ਫ਼ਗਵਾੜਾ 20 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਡਾ.ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ  ਵਿਸ਼ਵ  ਓਰਲ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਿਤਾ ਲੂਨਾ ਦੀ  ਅਗਵਾਈ  ਹੇਂਠ  ਮਨਾਇਆ ਗਿਆ ਇਸ  ਮੌਕੇ ‘ਤੇ  ਮੈਡੀਕਲ  ਅਫਸਰ ਡੈਂਟਲ ਡਾ.ਅਵਿਨਾਸ਼  ਮੰਗੋਤਰਾ ਨੇ ਦੰਦਾਂ ਦੀ ਸੰਭਾਲ ਅਤੇ ਬਿਮਾਰੀਆਂ  ਬਾਰੇ  ਵਿਸਤਾਰ ਵਿੱਚ  ਜਾਣਕਾਰੀ ਦਿੱਤੀ। ਉਹਨਾਂ ਦੰਦਾਂ ਦੀ ਸੰਭਾਲ ਲਈ  ਹਰੀਆਂ ਸਬਜੀਆਂ  ਅਤੇ  ਫਲਾਂ  ਦਾ  ਉਪਯੋਗ  ਕਰਨ  ਉੱਪਰ  ਜੋਰ  ਦਿੱਤਾ। ਇਸ ਦੇ ਨਾਲ ਫਾਸਟ  ਫੂਡ  ਤੋਂ  ਪ੍ਰਹੇਜ  ਕਰਨ ਦੀ ਸਲਾਹ ਦਿੱਤੀ । ਡਾ.ਅਵਿਨਾਸ਼ ਮੰਗੋਤਰਾ ਨੇ  ਮੂੰਹ ਦੇ ਕੈਂਸਰ  ਤੋਂ  ਬਚਣ  ਲਈ  ਤੰਬਾਕੂ ਤੋਂ ਪਰਹੇਜ  ਕਰਨ ਲਈ  ਕਿਹਾ। ਇਸ ਦੇ ਨਾਲ ਉਨ੍ਹਾਂ ਦਿਨ ਵਿੱਚ ਦੋ ਬਾਰ ਬਰਸ਼ ਕਰਨ ਅਤੇ ਸਾਲ ਵਿੱਚ ਦੋ ਵਾਰ ਚੈਕਅੱਪ ਕਰਵਾਉਣ ਲਈ ਕਿਹਾ। ਮੈਡੀਕਲ ਅਫ਼ਸਰ ਡਾ.ਮਮਤਾ,ਸੁਪਰਵਾਈਜਰ ਕੁਲਦੀਪ ਵਰਮਾ,ਹੈਲਥ ਸੁਪਰਵਾਈਜਰ ਸਤਨਾਮ,ਲੈਬ ਟੈਕਨੀਸ਼ੀਅਨ ਉਮੇਸ਼ ਅਤੇ ਸਮੂਹ  ਸਟਾਫ ਇਸ ਮੌਕੇ ‘ਤੇ ਹਾਜਰ  ਸੀ।

LEAVE A REPLY

Please enter your comment!
Please enter your name here