*ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਲਗਾਇਆ ਫਰੀ ਆਯੂਰਵੈਦਿਕ ਮੈਡੀਕਲ ਚੈਕਅੱਪ ਕੈਂਪ*

0
6

ਫਗਵਾੜਾ 20 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸਥਾਨਕ ਖੇੜਾ ਰੋਡ ਵਿਖੇ ਫਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸੀਨੀਅਰ ਫਿਜੀਸ਼ੀਅਨ ਡਾ. ਅਨੂ ਸ਼ਾਰਦਾ ਦੀ ਦੇਖਰੇਖ ਹੇਠ ਡਾ. ਰਾਜੀਵ ਆਯੁਰਵੈਦਿਕ ਅਫਸਰ ਅਤੇ ਨਰਿੰਦਰ ਕੌਰ ਟਰੇਂਡ ਦਾਈ ਨੇ 150 ਮਰੀਜਾਂ ਦਾ ਨਿਰੀਖਣ ਕੀਤਾ। ਲੋੜਵੰਦਾਂ ਨੂੰ ਇਕ ਹਫਤੇ ਦੀ ਦਵਾਈ ਫਰੀ ਦਿੱਤੀ ਗਈ। ਉਹਨਾਂ ਹਦਾਇਤ ਕੀਤੀ ਗਈ ਕਿ ਜੇਕਰ ਹੋਰ ਦਵਾਈ ਦੀ ਲੋੜ ਹੋਵੇ ਤਾਂ ਸਿਵਲ ਹਸਪਤਾਲ ਫਗਵਾੜਾ ਵਿਚ ਸਥਾਪਿਤ ਆਯੁਰਵੈਦਿਕ ਕੇਂਦਰ ਤੋਂ ਫਰੀ ਹਾਸਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕੈਂਪ ਦਾ ਵਾਤ ਰੋਗ, ਉਦਰ ਵਿਕਾਰ, ਗਠੀਆ ਤੇ ਚਮੜੀ ਦੇ ਪੁਰਾਣੇ ਰੋਗੀਆਂ ਨੇ ਭਰਪੂਰ ਲਾਭ ਉਠਾਇਆ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਹਾਜਰੀਨ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿਚ ਸੁਰਿੰਦਰ ਵਰਮਾ, ਵੰਦਨਾ ਸ਼ਰਮਾ, ਨਵਦੀਪ ਕੌਰ, ਐਸ.ਸੀ. ਚਾਵਲਾ, ਬਿ੍ਰਜ ਭੂਸ਼ਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਰੂਪ ਲਾਲ, ਸੁਧਾ ਬੇਦੀ, ਅਸ਼ਵਨੀ ਸ਼ਰਮਾ, ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ ਸਮੇਤ ਹੋਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here