

ਮਾਨਸਾ, 19 ਮਾਰਚ:(ਸਾਰਾ ਯਹਾਂ/ਮੁੱਖ ਸੰਪਾਦਕ)
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਕੀਮ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਲਈ ਸਰਵੇ ਸੁਰੂ ਹੋ ਚੁੱਕਾ ਹੈ, ਜੋ ਕਿ 31 ਮਾਰਚ 2025 ਤੱਕ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਸਰਵੇ ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ ਸੈਲਫ ਸਰਵੇ 2127, ਅਸਿਸਟੈਂਟ ਸਰਵੇ 19492, ਕੁੱਲ 21619 ਘਰਾਂ ਦਾ ਸਰਵੇ ਮੁਕੰਮਲ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਰਵੇ ਦਾ ਕੰਮ 31 ਮਾਰਚ 2025 ਨੂੰ ਖਤਮ ਹੋ ਜਾਵੇਗਾ। ਲਾਭਪਾਤਰੀ ਖੁਦ pmay ਦੇ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਾਂ ਸਰਵੇਖਣ ਕਰਤਾ ਦੀ ਮਦਦ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਕਰਨ ਸਬੰਧੀ ਲਿੰਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਸਾਈਟ ’ਤੇ ਉਪਲੱਬਧ ਹਨ।
ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਕਿਸੇ ਵੀ ਦਰਖ਼ਾਸਤ ਦੇਣ ਸਬੰਧੀ ਸੁਝਾਅ ਲੈਣ ਲਈ ਮੋਬਾਇਲ ਨੰਬਰ 97805—50056 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।























