ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਵਰਕਰਾਂ ਦਾ ਇਕ ਰੋਜ਼ਾ ਟਰੇਨਿੰਗ ਪ੍ਰੋਗਰਾਮ ਕਰਵਾਇਆ

0
7

ਮਾਨਸਾ, 12 ਨਵੰਬਰ (ਬਲਜੀਤ ਸ਼ਰਮਾ): ਜਿਲ੍ਹਾ ਪ੍ਰੀਸ਼ਦ ਵਿਖੇ ਅੱਜ ਬਲਾਕ ਮਾਨਸਾ ਦੀਆਂ 60 ਆਂਗਣਵਾੜੀ ਵਰਕਰਾਂ ਨੂੰ ਨਵ-ਜੰਮੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ (ਈ.ਸੀ.ਸੀ.ਈ) ਸਬੰਧੀ ਇੱਕ ਰੋਜਾ ਟ੍ਰੇਨਿੰਗ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਵ-ਜੰਮੇ ਬੱਚੇ, ਕਿਸ਼ੋਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ਮਾਵਾਂ ਵਿਚ ਪਾਏ ਜਾਂਦੇ ਕੁਪੋਸ਼ਨ ਨੂੰ ਖ਼ਤਮ ਕਰਨ ਲਈ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਪੋਸ਼ਣ ਅਭਿਆਨ ਚਲਾਇਆ ਗਿਆ ਹੈ। ਇਸ ਅਭਿਆਨ ਤਹਿਤ ਅੱਜ ਆਂਗਣਵਾੜੀ ਵਰਕਰਾਂ ਦਾ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਟ੍ਰੇਨਿੰਗ ਵਿੱਚ ਮੌਜੂਦ ਆਂਗਣਵਾੜੀ ਵਰਕਰਾਂ ਨੂੰ ਸ਼੍ਰੀਮਤੀ ਅਮਨਦੀਪ ਕੌਰ, ਟਰੇਨਰ ਵੱਲੋਂ ਬੱਚਿਆਂ ਦੇ ਗਰੋਥ ਚਾਰਟ ਸਬੰਧੀ ਦੱਸਿਆ ਗਿਆ ਅਤੇ ਸਿਹਤ ਵਿਭਾਗ ਵੱਲੋਂ ਭੋਲਾ ਸਿੰਘ, ਹੈਲਥ ਸੁਪਰਵਾਈਜਰ ਨੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਫੀਡ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਂ ਦੇ ਦੁੱਧ ਦੇ ਮਹੱਤਤਾ ਸਬੰਧੀ ਚਾਨਣਾ ਪਾਇਆ। ਟ੍ਰੇਨਿੰਗ ਵਿੱਚ ਹਾਜਰ ਸੀ.ਡੀ.ਪੀ.ੳ, ਮਾਨਸਾ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨਾਲ ਤਾਲਮੇਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।
ਸਵਸਥ ਪ੍ਰੇਰਕ ਪ੍ਰੋਸ਼ਨ ਅਭਿਆਨ ਸ੍ਰੀ ਅਦਿੱਤਯਾ ਮਦਾਨ ਵੱਲੋਂ ਟਰੇਨਿੰਗ ਵਿੱਚ ਹਾਜਰ ਆਂਗਣਵਾੜੀ ਵਰਕਰਾਂ ਨੂੰ ਨੈਸ਼ਨਲ ਨਿਊਟ੍ਰੀਸ਼ਨ ਸਬੰਧੀ ਦੱਸਦਿਆਂ ਕਿਹਾ ਕਿ ਇਸ ਮਹਿੰਮ ਦਾ ਮੁੱਖ ਉਦੇਸ਼ ਨਵ-ਜੰਮੇ ਬੱਚੇ, ਕਿਸ਼ੋਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਂਵਾਂ ਵਿੱਚ ਪਾਏ ਜਾਂਦੇ ਕੁਪੋਸ਼ਣ ਨੂੰ ਖਤਮ ਕਰਨਾ ਹੈ।


EDITED BY : SARA YAHA | | Last Updated : 7:45 pm 12 ਨਵੰਬਰ 2018

LEAVE A REPLY

Please enter your comment!
Please enter your name here