*ਵਾਤਾਵਰਨ ਨੂੰ ਬਚਾਉਣ ਲਈ ਪੋਦੇ ਤੇ ਫਲਦਾਰ ਰੁੱਖ ਲਗਾਏ ਜਾਣਗੇ – ਦੀਪਕ ਸਿੰਗਲਾ*

0
10

18 ਮਾਰਚ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)“ਲਾਈਨਜ਼ ਇੰਟਰਨੈਸ਼ਨਲ ਕਲੱਬ ਵੱਲੋ ਲਾਈਨਜ਼ ਭਵਨ ਬਿਲਡਿੰਗ ਨੇੜੇ ਚੁਗਲੀ ਘਰ ਵਿਖੇ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਲਗਾਇਆ ਗਿਆ । ਜਿਸ ਵਿੱਚ ਮਸ਼ਹੂਰ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਟੀਮ ਪਹੁੰਚੀ। ਉਹਨਾਂ ਵਲੋਂ ਲੱਗਭੱਗ 370 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ । ਅਤੇ 90 ਤੋ ਵੱਧ ਮਰੀਜ਼ਾਂ ਨੂੰ ਆਪਰੇਸ਼ਨ ਦੇ ਲਈ ਲਾਈਨਜ਼ ਆਈ ਕੇਅਰ ਹਸਪਤਾਲ ਜੈਤੋ ਨੂੰ ਰਵਾਨਾ ਕੀਤਾ ਗਿਆ। ਜਿੰਨਾ ਦੇ ਆਪਰੇਸ਼ਨ ਕਲੱਬ ਵਲੋ ਜੈਤੋ ਹਸਪਤਾਲ ਵਿਖੇ ਬਿਲਕੁਲ ਫ੍ਰੀ ਕਰਵਾਏ ਜਾਣਗੇ ।ਇਸ ਮੌਕੇ ਲਾਈਨਸ ਕਲੱਬ ਮਾਨਸਾ ਦੇ ਪ੍ਰਧਾਨ ਸ਼੍ਰੀ ਦੀਪਕ ਸਿੰਗਲਾ ਜੀ ਨੇ ਸੰਬੋਧਨ ਕਰਦਿਆ ਕਿਹਾ ਕਿ ਇਹ ਕਲੱਬ ਸਮੇਂ ਸਮੇਂ ਤੇ ਸਮਾਜਿਕ ਕੰਮ ਕਰਨ ਲਈ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਲਾਈਨਜ਼ ਕਲੱਬ ਮਾਨਸਾ ਵੱਲੋਂ ਹਰ ਸਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ, ਸ਼ਹਿਰ ਨਿਵਾਸੀਆਂ  ਦਾ ਮੁਫ਼ਤ ਮੈਡੀਕਲ ਕੈਂਪ ਅਤੇ ਸ਼ੁਗਰ ਚੈੱਕ-ਅਪ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ।  ਵਾਤਾਵਰਣ ਨੂੰ ਬਚਾਉਣ ਲਈ ਪੌਦੇ ਅਤੇ ਫਲਦਾਰ ਰੁੱਖ  ਲਗਾਏ ਜਾਂਦੇ ਹਨ । ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਰਦੀਆਂ ਦੌਰਾਨ ਕੋਟੀਆਂ ,ਜੁਰਾਬਾਂ ਅਤੇ ਬੂਟ ਵੰਡੇ ਜਾਂਦੇ ਹਨ। ਸਮੇਂ ਸਮੇਂ ਤੇ ਕਲੱਬ ਵੱਲੋਂ ਲੰਗਰ ਸੇਵਾ ਆਦਿ ਵੀ ਕੀਤੀ ਜਾਂਦੀ ਹੈ।ਇਸ ਮੌਕੇ ਤੇ ਕਲੱਬ ਦੇ ਸੈਕਰੇਟਰੀ ਸ੍ਰੀ ਨਰੇਸ਼ ਜਿੰਦਲ ਪ੍ਰੌਜੈਕਟ ਚੇਅਰਮੈਨ ਸ੍ਰੀ ਮੋਤੀ ਰਾਮ ਖ਼ਜਾਨਚੀ ਰਾਕੇਸ਼ਸਿੰਗਲਾ, ਸਤੀਸ਼ ਗੋਇਲ , ਸ਼ੰਭੂ ਨਾਥ ਗਰਗ, ਰਮਨਦੀਪ ਵਾਲੀਆ,ਮੱਖਣ ਲਾਲ ਠੇਕੇਦਾਰ,ਰਾਜੀਵ ਕੁਮਾਰ,ਜਨਕ ਰਾਜ ਜੀ, ਐਡਵੋਕੇਟ ਅਨਿਲ ਕਾਂਸਲ,ਅਨਿਲ ਕੁਮਾਰ ਠੇਕੇਦਾਰ ਭਾਰਤ ਭੂਸ਼ਨ ਆਰਕੀਟੈਕਚਰ, ਜਸਪਾਲ ਬਰਾੜ ,ਅੰਮ੍ਰਿਤ ਪਾਲ,ਵਿਦਿਆ ਸਾਗਰ, ਧਿਆਨ ਚੰਦ,ਪ੍ਰੇਮ ਕੁਮਾਰ,ਸੁਰਿੰਦਰ ਸਿੰਗਲਾ, ਤਰਸੇਮ ਚੰਦ ਅਤੇ ਹੋਰ ਵੀ ਮੈਂਬਰ ਮੌਜੂਦ ਸਨ।


LEAVE A REPLY

Please enter your comment!
Please enter your name here