*ਫਲਾਵਰ ਸ਼ੋਅ ਅੱਜ ; ਦੇਵੇਗਾ ਵਾਤਾਵਰਣ ਅਤੇ ਕੁਦਰਤ ਪ੍ਰਤੀ ਸੁਨੇਹਾ*

0
106

ਮਾਨਸਾ, 15 ਮਾਰਚ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਰੋਕਣ ਅਤੇ ਹਰਾ ਭਰਿਆ ਬਣਾਉਣ  ਲੈ ਕੇ ਇਨਵਾਇਰਮੈਂਟ ਸੁਸਾਇਟੀ ਵਲੋਂ ਸ਼ੁਰੂ ਕੀਤਾ ਗਿਆ ਫੁੱਲਾਂ ਦਾ ਮੇਲਾ ਫਲਾਵਰ ਸ਼ੋਅ 16 ਮਾਰਚ ਨੂੰ ਉਤਸ਼ਾਹ ਨਾਲ ਸੈਂਟਰਲ ਪਾਰਕ ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਿਰਕਤ ਕਰਨਗੇ। ਮੇਲੇ ਵਿਚ ਰੰਗ ਬਿਰੰਗੇ ਫੁੱਲਾਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਸੱਭਿਆਚਾਰਕ ਅਤੇ ਵਾਤਾਵਰਣ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਨਵਾਇਰਮੈਂਟ ਸੁਸਾਇਟੀ ਦੇ ਪ੍ਰਧਾਨ ਵਿਧਾਇਕ ਡਾ. ਵਿਜੇ ਸਿੰਗਲਾ, ਸੈਕਟਰੀ ਵਿਸ਼ਾਲ ਜੈਨ ਗੋਲਡੀ, ਪ੍ਰੋਜੈਕਟ ਚੇਅਰਮੈਨ ਨਰੇਸ਼ ਵਿੱਕੀ, ਕੈਸ਼ੀਅਰ ਰੋਹਤਾਸ਼ ਸਿੰਗਲਾ, ਮੀਡੀਆ ਇੰਚਾਰਜ ਬਲਜੀਤ ਕੜਵਲ ਨੇ ਦੱਸਿਆ ਕਿ ਫੁੱਲਾਂ ਦਾ ਇਹ ਮੇਲਾ ਵਾਤਾਵਰਣ ਅਤੇ ਚੋਗਿਰਦੇ ਨੂੰ ਹਰਿਆ ਭਰਿਆ ਬਣਾਉਣ ਦੇ ਸੁਨੇਹੇ ਨਾਲ ਲਗਾਇਆ ਜਾ ਰਿਹਾ ਹੈ। ਫੁੱਲਾਂ ਦੀ ਮਹਿਕ ਰਾਹੀਂ ਫਲਾਵਰ ਸ਼ੋਅ ਮੇਲਾ ਸਾਨੂੰ ਧਰਤੀ ਤੇ ਜਿਉਂਦੇ ਰਹਿਣ ਲਈ ਸੋਹਣਾ ਅਤੇ ਸਾਫ ਸੁਥਰਾ ਵਾਤਾਵਰਣ ਹੋਣ ਦਾ ਸੁਨੇਹਾ ਵੀ ਦੇਵੇਗਾ ਅਤੇ ਨਾਲ ਹੀ ਆਲੇ ਦੁਆਲੇ ਅਤੇ ਚੋਗਿਰਦੇ ਨੂੰ ਹਰਾ ਭਰਿਆ ਬਣਾ ਕੇ ਪੌਣ ਪਾਣੀ, ਜਲਵਾਯੂ, ਪੀਣ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਵੀ ਚੇਤੰਨ ਕਰੇਗਾ। ਉਨ੍ਹਾਂ ਕਿਹਾ ਕਿ ਵਰਿਆਂ ਤੋਂ ਮਾਨਸਾ ਦੀ ਧਰਤੀ ਤੇ ਲੱਗਦਾ ਆ ਰਿਹਾ ਮੇਲਾ ਮਹਿਕ ਦੀ ਹੱਟ ਹੈ। ਸਾਨੂੰ ਇਸ ਮੇਲੇ ਵਿਚ ਸ਼ਿਰਕਤ ਕਰਕੇ ਸੋਹਣੀ ਜਿੰਦਗੀ ਅਤੇ ਜੀਵਨ ਜਿਉਣ ਲਈ ਪੇੜ ਪੌਦਿਆਂ, ਦਰੱਖਤਾਂ, ਫੁਲਵਾੜੀ, ਕੁਦਰਤੀ ਸੋਮਿਆਂ ਨਾਲ ਸਾਂਝ ਪਾ ਕੇ ਰੱਖਣੀ ਚਾਹੀਦੀ ਹੈ। ਇਸ ਮੌਕੇ ਸੁਸਾਇਟੀ ਦੇ ਆਗੂ ਪੁਨੀਤ ਸ਼ਰਮਾ ਨੇ ਫਲਾਵਰ ਸ਼ੋਅ ਦੇ ਆਯੋਜਨ ਨੂੰ ਅੱਜ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਉਸਾਰੀ, ਫਰਜਾਂ ਨਾਲ ਲੱਦੇ ਹੋਏ ਅਤੇ ਆਉਣ ਵਾਲੀਆਂ ਨਸਲਾਂ ਦੇ ਚੰਗੇ ਭਵਿੱਖ ਦੀ ਤਰਜਮਾਨੀ ਕਰਦੇ ਹਨ। ਜੇਕਰ ਵਾਤਾਵਰਣ ਹੀ ਦੂਸ਼ਿਤ ਹੋ ਗਿਆ ਤਾਂ ਧਰਤੀ ਤੇ ਮਨੁੱਖ ਦਾ ਰਹਿਣਾ ਅਤੇ ਜਿਉਣਾ ਔਖਾ ਹੋ ਜਾਵੇਗਾ। ਇਸ ਲਈ ਫਲਾਵਰ ਸ਼ੋਅ ਦਾ ਸੁਨੇਹ ਸਾਡੇ ਲਈ ਮਕਸਦ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਅਹਿਮ ਮੰਨ ਕੇ ਚੱਲੀਏ।


LEAVE A REPLY

Please enter your comment!
Please enter your name here