*ਗੀਤਾ ਭਵਨ ਵਿਖੇ ਖੇਡੀ ਫੁੱਲਾ ਦੀ ਹੋਲੀ*

0
48

ਮਾਨਸਾ 13 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਸਹਿਰ ਵਿਖੇ ਹੋਲੀ ਦਾ ਤਿਉਹਾਰ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਨੂੰ ਲੈ ਕੇ ਨੋਜਵਾਨਾ ਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ। ਇਸ ਤੋ ਇਲਾਵਾ ਸਹਿਰ ਦੇ ਗੀਤਾ ਭਵਨ ਵਿਖੇ ਵੀ ਫੁੱਲਾ ਦੀ ਹੋਲੀ ਖੇਡੀ ਗਈ । ਜਿਸ ਵਿਚ ਨੀਤੂ ਸ਼ਰਮਾ ਨੇ ਭਗਵਾਨ ਸ੍ਰੀ ਕ੍ਰਿਸ਼ਨ ਨਾਲ ਸਬੰਧਤ ਭਜਨ ਗਾਏ ਤੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ। ਇਸ ਦੋਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਤੇ ਜੋਤੀ ਪ੍ਰਚੰਡ ਦੀ ਰਸਮ ਡਾ ਕਮਲਦੀਪ ਨੇ ਨਿਭਾਈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਮੰਗਤ ਰਾਏ ਬਾਂਸਲ ਨੇ ਨੱਚ ਟੱਪ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਸਭਾ ਵਲੋਂ ਰੰਗਾਂ ਰੰਗ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਹੋਲੀ ਦੇ ਤਿਉਹਾਰ ਨਾਲ ਸਬੰਧਤ ਗੀਤ ਗਾਏ ਗਏ। ਗੀਤਾ ਭਵਨ ਮਾਨਸਾ ਵਿਖੇ ਫੁੱਲਾਂ ਦੀ ਹੋਲੀ ਖੇਡੀ ਗਈ।ਇਸ ਦੋਰਾਨ ਭਾਜਪਾ ਆਗੂ ਮੰਗਤ ਰਾਏ ਬਾਂਸਲ ਵਿਸ਼ੇਸ਼ ਤੌਰ ਤੇ ਪਹੁੰਚੇ।ਜਿਸ ਵਿਚ ਛੋਟੇ ਛੋਟੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਜਿਸ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਗੀਤਮਈ ਸੰਕੀਰਤਨ ਕੀਤਾ ਗਿਆ ਅਤੇ ਫੁੱਲਾਂ ਦੀ ਹੋਲੀ ਖੇਡੀ ਗਈ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਸਮੇਤ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸਮਾਗਮ ਦਾ ਆਨੰਦ ਮਾਣਿਆ ਸ਼੍ਰੀ ਰਾਧਾ ਕਿ੍ਸ਼ਨ ਦੀ ਗਾਥਾ ਦਾ ਸੰਗੀਤਮਈ ਗੁਣਗਾਨ ਯਾਦਗਾਰੀ ਹੋ ਨਿਬੜਿਆ।ਇਸ ਦੋਰਾਨ ਵੱਡੀ ਗਿਣਤੀ ਵਿਚ ਫੁੱਲਾਂ ਦੀ ਹੋਲੀ ਖੇਡੀ ਗਈ ਤੇ ਛੋਟੇ ਛੋਟੇ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਮੌਕੇ ਧਰਮ ਪਾਲ ਪਾਲੀ,ਪਵਨ ਧੀਰ, ਦੀਵਾਨ ਭਾਰਤੀ, ਅਮਰ ਨਾਥ ਲੀਲਾ, ਸੁਰਿੰਦਰ ਲਾਲੀ,ਰਜੇਸ਼ ਪੰਧੇਰ, ਰਮੇਸ ਟੋਨੀ, ਈਸ਼ਵਰ ਗੋਇਲ, ਬਿੰਦਰ ਪਾਲ ਗਰਗ, ਹੁਕਮ ਚੰਦ, ਅਮਿੱਤ ਸ਼ਾਸਤਰੀ, ਜਗਦੀਸ਼ ਰਾਏ, ਸੋਨੂੰ ਅਤਲਾ,ਕਿ੍ਸਨ ਬਾਂਸਲ ,ਉਮਪ੍ਰਕਾਸ਼, ਵਿਨੋਦ ਕੁਮਾਰ ਬਾਂਸਲ, ਸੰਜੂ, ਦੀਪਕ ਮੋਬਾਈਲ ,ਸੋਨੂੰ ਅਤਲਾ,ਅਮਰ ਗਰਗ, ਐਡਵੋਕੇਟ ਨਵਲ ਕੁਮਾਰ, ਰੋਹਿਤ ਬਾਂਸਲ, ਹੈਪੀ, ਬੰਟੀ, ਪ੍ਰਮੋਦ ਕੁਮਾਰ, ਮੱਖਣ ਲਾਲ, ਵਿਨੋਦ ਰਾਣੀ,ਸੀਮਾ ਗਰਗ,ਪੂਨਮ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here