ਫਰੀਦਕੋਟ ਰਿਆਸਤ ਦੀ ਰਾਜਕੁਮਾਰੀ ਦੀਪਇੰਦਰ ਕੌਰ ਦਾ ਦਿਹਾਂਤ

0
44

ਫਰੀਦਕੋਟ  : ਪੰਜਾਬ ਦੀ ਮਸ਼ਹੂਰ ਰਿਆਸਤ ਫਰੀਦਕੋਟ ਦੇ ਰਾਜ ਘਰਾਣੇ ਮਹਾਰਾਜਾ ਹਰਿੰਦਰ ਸਿੰਘ ਦੀ ਸਭ ਤੋਂ ਛੋਟੀ ਧੀ ਰਾਜਕੁਮਾਰੀ ਦੀਪਇੰਦਰ ਕੌਰ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਰਾਜਕੁਮਾਰੀ ਦੀਪਇੰਦਰ ਕੌਰ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲਦੇ ਆ ਰਹੇ ਸਨ, ਜਿਸ ਦੇ ਚੱਲਦੇ ਐਤਵਾਰ ਨੂੰ ਉਨ੍ਹਾਂ ਫਰੀਦਕੋਟ ਦੇ ਰਾਜ ਮਹਿਲ ਵਿਚ ਆਖਰੀ ਸਾਹ ਲਿਆ। ਰਾਜਕੁਮਾਰੀ ਦੀਪਇੰਦਰ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਦੀ ਕਈ ਹਜ਼ਾਰ ਕਰੋੜ ਦੀ ਜਾਇਦਾਦ ਦੀ ਦੇਖਰੇਖ ਲਈ ਬਣੇ ਮਹਾਰਾਜਾ ਖੇਵਾ ਜੀ ਟਰੱਸਟ ਦੇ ਚੇਅਰਮੈਨ ਵੀ ਸਨ।
ਰਾਜਕੁਮਾਰੀ ਦੀਪਇੰਦਰ 82 ਵਰਿਆਂ ਦੇ ਸਨ। ਸੋਮਵਾਰ ਨੂੰ ਦੁਪਹਿਰ 12 ਵਜੇ ਫਰੀਦਕੋਟ ਵਿਖੇ ਰਾਜਕੁਮਾਰੀ ਦੀਪਇੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


EDITED BY : SARA YAHA | | Last Updated : 7:06 pm 11 ਨਵੰਬਰ 2018

LEAVE A REPLY

Please enter your comment!
Please enter your name here