*ਹੋਣਹਾਰ ਵਿਦਿਆਰਥੀ ਨਾਸਾ ਦੀ ਪ੍ਰੀਖਿਆ ਦੇਣ ਲਈ ਅਮਰੀਕਾ ਜਾਣਗੇ*

0
57
Oplus_131072

ਮਾਨਸਾ, 09 ਮਾਰਚ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਨਾਸਾ ਮੁਕਾਬਲੇ ਵਿੱਚ ਪੰਜਾਬ ਦੇ ਸ਼੍ਰੀ ਚੈਤੰਨਿਆ ਸਕੂਲਾਂ ਦੇ ਬੱਚੇ ਹਿੱਸਾ ਲੈਣਗੇ। ਇਸ ਦੇ ਲਈ ਬੱਚਿਆਂ ਨੇ ਆਪਣੇ ਪ੍ਰੋਜੈਕਟ ਤਿਆਰ ਕੀਤੇ ਹਨ। ਸ਼ਨੀਵਾਰ ਨੂੰ ਸਕੂਲ ਵਿੱਚ ਹੋਏ ਪ੍ਰੋਗਰਾਮ ਵਿੱਚ ਬੱਚਿਆਂ ਨੇ ਆਪਣੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। 22 ਬੱਚਿਆਂ ਦਾ ਇੱਕ ਸਮੂਹ ਜੂਨ ਵਿੱਚ ਨਾਸਾ ਦੀ ਯਾਤਰਾ ‘ਤੇ ਜਾਵੇਗਾ। ਮਾਨਸਾ ਬਰਾਂਚ ਦੀ ਪ੍ਰਿੰਸੀਪਲ ਮੈਡਮ ਸੀਮਾ ਰਾਠੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਦੇ ਸ੍ਰੀ ਚੈਤੱਨਿਆ ਟੈਕਨੋ ਸਕੂਲਾਂ ਵਿੱਚੋਂ 22 ਬੱਚਿਆਂ ਦੀ ਨਾਸਾ ਜਾਣ ਲਈ ਚੁੱਣੇ ਗਏ ਹਨ। ਇਸ ਵਿੱਚ ਸਕੂਲ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਤਿੰਨ ਕਿਤਾਬਾਂ ਲਿਖੀਆਂ ਹਨ। ਸਪੇਸ ਸੈਟਲਮੈਂਟ ਮੁਕਾਬਲਾ ਨਾਸਾ ਦੁਆਰਾ ਆਯੋਜਿਤ ਇੱਕ ਸਾਲਾਨਾਂ ਮੁਕਾਬਲਾ ਹੈ। ਇਸ ਮੁਕਾਬਲੇ ਵਿੱਚ ਚੈਤੰਨਿਆ ਟੈਕਨੋ ਸਕੂਲ ਦੇ ਗੁਰਜੋਤ ਸਿੰਘ ਨੇ ਕੌਮੀ ਪੱਧਰ ’ਤੇ ਪਹਿਲਾ ਇਨਾਮ ਜਿੱਤਿਆ ਹੈ। ਗੁਰਜੋਤ ਸਿੰਘ ਨੇ Zemsty ਨਾਮ ਦਾ ਪ੍ਰੋਜੈਕਟ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਜ਼ੋਨ ਪੱਧਰੀ ਮੁਕਾਬਲੇ ਵਿੱਚ ਗਰੁੱਪ ਵਰਗ ਵਿੱਚ ਨਮਨਪ੍ਰੀਤ ਕੌਰ, ਏਕਮਪ੍ਰੀਤ ਕੌਰ, ਏਕਮਜੋਤ ਸਿੰਘ, ਆਰਾਧਿਆ ਖੰਡੇਲਵਾਲ, ਗੁਰਸੀਰਤ ਕੌਰ, ਅਰਪਨ ਕੌਰ, ਯੁਵਰਾਜ ਸਿੰਘ ਨੇ ਦੂਜਾ ਇਨਾਮ ਜਿੱਤਿਆ। ਇਸ ਟੀਮ ਦੇ ਪ੍ਰੋਜੈਕਟ ਦਾ ਨਾਮ ਟ੍ਰੈਕਿਲ ਟ੍ਰੇਲ ਹੈ। ਇਸ ਵਿੱਚ ਉਸ ਨੇ ਭਵਿੱਖ ਦੇ ਪੁਲਾੜ ਬਸਤੀਆਂ ਨੂੰ ਡਿਜ਼ਾਈਨ ਕੀਤਾ ਹੈ। 

LEAVE A REPLY

Please enter your comment!
Please enter your name here