

ਮਾਨਸਾ 08 ਮਾਰਚ :-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਪੰਡਿਤ ਪੁਨੀਤ ਸ਼ਰਮਾ ਗੋਗੀ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਤਿਗਿਆ ਸ਼ਰਮਾ ਦੇ ਵਿਆਹ ਦੀ ਵਰੇਗੰਢ ਮੌਕੇ ਸਥਾਨਕ ਸੈਂਟਰਲ ਪਾਰਕ ਵਿਖੇ ਪੌਦੇ ਲਗਵਾਏ ਗਏ।
ਇਸ ਦੌਰਾਨ ਪੁਨੀਤ ਸ਼ਰਮਾ ਗੋਗੀ ਨੇ ਕਿਹਾ ਕਿ ਸਾਨੂੰ ਜਨਮਦਿਨ, ਵਿਆਹ ਦੀ ਵਰੇਗੰਢ ਜਾਂ ਹੋਰ ਖੁਸੀ ਦੇ ਸਮਾਗਮਾਂ ਮੌਕੇ ਪੇੜ-ਪੌਦੇ ਜਰੂਰ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖ ਕੇ ਹੀ ਅਸੀਂ ਤੰਦਰੁਸਤ ਮਨੁੱਖੀ ਜੀਵਨ ਦੀ ਕਲਪਨਾ ਕਰ ਸਕਦੇ ਹਾਂ।
ਇਸ ਮੌਕੇ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਸ਼੍ਰੀ ਨਰੇਸ਼ ਵਿੱਕੀ ਅਤੇ ਕਨਵੀਨਰ ਸ਼੍ਰੀ ਅਸ਼ੋਕ ਸਪੋਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ 16 ਮਾਰਚ 2025 ਨੂੰ ਸਥਾਨਕ ਸੈਂਟਰਲ ਪਾਰਕ ਵਿਖੇ 28ਵੇੰ ਫਲਾਵਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਇਸ ਫਲਾਵਰ ਸ਼ੋਅ-2025 ਵਿੱਚ ਸ਼ਿਰਕਤ ਕਰਕੇ ਇਸਦੀ ਸ਼ੋਭਾ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ।
ਇਸ ਮੌਕੇ ਅੰਮ੍ਰਿਤ ਗੋਇਲ, ਨਵੀਨ ਬੋਹਾ, ਤਰਸੇਮ ਸੇਮੀ, ਡਾ. ਵਿਨੋਦ ਮਿੱਤਲ, ਗੁਰਮੰਤਰ ਸਿੰਘ, ਵਰੁਣ ਵੀਨੂੰ, ਅਭੀ, ਮੰਨਤ, ਜੰਨਤ, ਆਦਿਤਯ ਅਤੇ ਵਿਨੇ ਮੌਜੂਦ ਸਨ























