ਸਿੱਧੂ ਮੂਸੇ ਵਾਲਾ ਨੂੰ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਨਹੀਂ ਕਰਾਂਗੇ ਸਵੀਕਾਰ : ਗਾਗੋਵਾਲ

0
368

ਮਾਨਸਾ 15 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ/ਹਿਤੇਸ਼ ਸ਼ਰਮਾ ) : ਸਿੱਧੂ ਮੂਸੇ ਵਾਲਾ ਨੂੰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਦੇਣ ਦੀ ਛਿੜੀ ਚਰਚਾ ਨੂੰ ਲੈ ਕੇ ਸਾਬਕਾ ਮਰਹੂਮ ਮੰਤਰੀ ਸ਼ੇਰ ਸਿੰਘ ਗਾਗੋਵਾਲ ਦਾ ਪਰਿਵਾਰ ਖੁੱਲ੍ਹ ਕੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਉਹ ਇੱਕਠ ਕਰਕੇ ਸਿੱਧੂ ਮੂਸੇ ਵਾਲਾ ਦਾ ਖੁੱਲ੍ਹਾ ਵਿਰੋਧ ਕਰ ਚੁੱਕੇ ਹਨ ਅਤੇ ਦੋ ਦਿਨ ਪਹਿਲਾਂ ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਮੂਸੇ ਵਾਲਾ ਦਾ ਵਿਰੋਧ ਕੀਤਾ ਸੀ। ਗਾਗੋਵਾਲ ਪਰਿਵਾਰ ਦਾ ਕਹਿਣਾ ਹੈ ਕਿ ਜੇ ਕਿਸੇ ਟਕਸਾਲੀ ਕਾਂਗਰਸੀ ਤੋਂ ਇਲਾਵਾ ਕਿਸੇ ਬਾਹਰਲੇ ਨੂੰ ਟਿਕਟ ਦੇ ਕੇ ਪੈਰਾਸ਼ੂਟ ਰਾਹੀਂ ਮੈਦਾਨ ਵਿੱਚ ਉਤਾਰ ਦਿੱਤਾ ਤਾਂ ਉਸ ਦਾ ਖੁੱਲ੍ਹਾ ਵਿਰੋਧ ਹੋਵੇਗਾ। ਉਨ੍ਹਾਂ ਨੇ ਸੰਕੇਤ ਵੀ ਦਿੱਤੇ ਕਿ ਅਜਿਹੀ ਨੋਬਤ ਵਿੱਚ ਉਹ ਅਜਾਦ ਵੀ ਚੋਣ ਲੜ ਸਕਦੇ ਹਨ। ਜਿਕਰਯੋਗ ਇਹ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੱਧੂ ਮੂਸੇ ਵਾਲਾ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਸਿੰਘ ਗਾਗੋਵਾਲ ਦੀ ਆਪਸੀ ਗੱਲਬਾਤ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਤੇ ਨਸਰ ਹੋਈਆਂ ਹਨ। ਜਿਸ ਨੂੰ ਲੈ ਕੇ ਕਾਂਗਰਸ ਅਤੇ ਆਮ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ।

ਪੱਤਰਕਾਰਾਂ  ਨਾਲ ਮਾਨਸਾ ਵਿਖੇ ਗੱਲਬਾਤ ਕਰਦਿਆਂ ਮੈਂਬਰ ਜਿਲ੍ਹਾ ਪ੍ਰੀਸ਼ਦ ਅਰਸ਼ਦੀਪ ਸਿੰਘ ਮਾਈਕਲ ਅਤੇ ਮਾਨਸਾ ਹਲਕੇ ਤੋਂ ਚੋਣ ਲੜ ਚੁੱਕੀ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਉਨ੍ਹਾਂ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਹੈ।  ਉਸ ਦਾ ਖੁੱਲ੍ਹ ਕੇ ਵਿਰੋਧ ਹੋਵੇਗਾ।  ਪਾਰਟੀ ਹਾਈ-ਕਮਾਂਡ ਟਿਕਟ ਦੇਣ ਤੋਂ ਪਹਿਲਾਂ ਇਸ ਦੀ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਪਾਰਟੀ 2017 ਵਾਲੀ ਮਾਨਸਾ ਹਲਕੇ ਤੋਂ ਟਿਕਟ ਵੰਡ ਦੀ ਗਲਤੀ ਨੂੰ ਮੁੜ ਨਾ ਦੁਹਰਾਵੇ। ਗਾਗੋਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਸੀ ਅਤੇ ਹੋਰ ਅਹੁਦੇਦਾਰੀਆਂ ਦੀ ਵੀ ਪੇਸ਼ਕਸ਼ ਕੀਤੀ ਸੀ। ਪਰ ਉਨ੍ਹਾਂ ਨੇ ਅਹੁਦੇਦਾਰੀਆਂ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਨੇ ਪਾਰਟੀ ਪ੍ਰਧਾਨ ਕੋਲ ਇੱਕੋ ਮੰਗ ਰੱਖੀ ਕਿ ਟਕਸਾਲੀ ਕਾਂਗਰਸੀ ਦੇ ਨਾਮ ਤੇ ਟਿਕਟ ਦੇਣ ਦਾ ਵਿਚਾਰ ਕੀਤਾ ਜਾਵੇ ਅਤੇ ਸਿੱਧੂ ਮੂਸੇ ਵਾਲਾ ਨੂੰ ਉਸ ਦੇ ਹਲਕੇ ਜਾਂ ਬਾਹਰ ਕਿਸੇ ਹੋਰ ਹਲਕੇ ਤੋਂ ਸੀਟ ਲੜਾਈ ਜਾ ਸਕਦੀ ਹੈ।  ਉਨ੍ਹਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸੀ ਸਿੱਧੂ ਮੂਸੇ ਵਾਲਾ ਦੇ ਵਿਰੁੱਧ ਇੱਕਜੁੱਟ ਹਨ। ਭਲਾਂ ਹੀ ਉਹ ਆਪੋ-ਆਪਣੇ ਤੌਰ ਤੇ ਕਾਨਫਰੰਸਾਂ ਕਰਕੇ ਮੂਸੇ ਵਾਲਾ ਦਾ ਵਿਰੋਧੀ ਪ੍ਰਗਟਾ ਰਹੇ ਹਨ। ਮਾਈਕਲ ਗਾਗੋਵਾਲ ਨੇ ਕਿਹਾ ਕਿ ਜੇਕਰ ਸਾਰੇ ਕਾਂਗਰਸੀਆਂ ਨੂੰ ਇੱਕ ਜੁੱਟ ਕਰਨ ਲਈ ਕੋਈ ਅੱਗੇ ਆ ਕੇ ਪਹਿਲ ਕਦਮੀ ਕਰੇ ਤਾਂ ਉਨ੍ਹਾਂ ਦੀ ਪੂਰਨ ਸਹਿਮਤੀ ਹੋਵੇਗੀ।  ਅਜਾਦ ਚੋਣ ਲੜਣ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮਾਈਕਲ ਨੇ ਕਿਹਾ ਕਿ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਉਹ ਸਿੱਧੂ ਮੂਸੇ ਵਾਲਾ ਨੂੰ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਕਦੇ ਸਵੀਕਾਰ ਨਹੀਂ ਕਰਨਗੇ। ਇਸ ਵਾਸਤੇ ਉਨ੍ਹਾਂ ਨੇ ਪਾਰਟੀ ਨੂੰ

ਦੋ ਟੁੱਕ ਜਵਾਬ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਖਾਰਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਮਾਨਸਾ ਸੰਦੀਪ ਮਹਿਤਾ ਭੀਖੀ ,ਨੀਟਾ ਜੋਸ਼ੀ ਭੂਸ਼ਨ ਮੱਤੀ ਸੀਨੀਅਰ ਕਾਂਗਰਸੀ ਆਗੂ, ਵਿਸ਼ਾਲ ਜੈਨ ਗੋਲਡੀ ਮੋਜੂਦਾ ਨਗਰ ਕੋਂਸਲਰ  ਰੰਜਨਾ ਮਿੱਤਲ ਐਮ ਸੀ ਅਮਨ ਮਿੱਤਲ ਐਡਵੋਕੇਟ, ਰੇਖਾ ਰਾਣੀ ਐਮ ਸੀ, ਅਮਿ੍ਤ ਪਾਲ ਗੋਗਾ ਕੁਲਵਿੰਦਰ ਕੌਰ ਮਹਿਤਾ ਐਮ, ਸੀ, ਸਤੀਸ਼ ਮਹਿਤਾ,ਉਮ ਪ੍ਰਕਾਸ਼ ਬਿੱਟੂ ਭੁਪਾਲ, ਜਸਵੀਰ ਕੋਰ ਐਮ ਸੀ,ਅਜੀਤ ਸਿੰਘ ਸਰਪੰਚ, ਸੁਰਿੰਦਰ ਨੋਭਰੀਆ ਸਾਬਕਾ ਐਮ ਸੀ, ਗੁਰਜੰਟ ਸਿੰਘ ਸਰਪੰਚ ਕੋਟੜਾ, ਅਮਰੀਕ ਸਰਪੰਚ , ਅਮਿ੍ਤ ਪਾਲ ਸਿੰਘ ਕੂਕਾ,ਟਹਿਲ ਸਿੰਘ,ਬੰਸਤ ਖਿਆਲਾਂ, ਬੂਟਾ ਸਿੰਘ ਸਰਪੰਚ ਅਲੀਸ਼ੇਰ, ਜਸਵੰਤ ਸਿੰਘ, ਅਮਰ ਸਿੰਘ ਸਰਪੰਚ ਮੋਜੋ ਮਨਿੰਦਰ ਜੋਸ਼ੀ, ਸੁਖਾਂ ਸਿੰਘ ਉੱਭਾ,ਮੇਜਰ ਕੋਟ ਲੱਲੂ, ਹਰਕੀਰਤ, ਸਿੰਘ ਸੁੱਖਾ ਮਹੰਤ ਭੀਖੀ, ਦਰਸ਼ਨ ਸਿੰਘ ਭੀਖੀ,ਸੁੱਖੀ ਜੋਗਾ, ਸੋਨੂੰ ਜੋਗਾ ,ਕਮਲ ਚੂਨੀਆਂ, ਸੁਰਜੀਤ ਸਿੰਘ ਸਰਪੰਚ ਅਤਲਾ, ਬਲਜੀਤ ਸ਼ਰਮਾ ਹਾਜ਼ਰ ਸਨ |

LEAVE A REPLY

Please enter your comment!
Please enter your name here