*BREAKING : ਵੱਡਾ ਰੇਲ ਹਾਦਸਾ,ਬੀਕਾਨੇਰ ਐਕਸਪ੍ਰੈਸ ਟਰੇਨ ਪਟੜੀ ਤੋਂ ਉਤਰ ਗਈ! 3 ਲੋਕਾਂ ਦੀ ਮੌਤ ਕਈ ਹੋਰ ਜ਼ਖਮੀ*

0
83

Guwahati-Bikaner Express Accident 13,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈਸ ਟਰੇਨ (15633 (ਅੱਪ)) ਦੀਆਂ 12 ਬੋਗੀਆਂ ਸ਼ਾਮ ਕਰੀਬ 5 ਵਜੇ ਪਟੜੀ ਤੋਂ ਉਤਰ ਗਈਆਂ। ਰੇਲ ਹਾਦਸਾ ਜਲਪਾਈਗੁੜੀ ਦੇ ਡੋਮੋਹਾਨੀ ‘ਚ ਵਾਪਰਿਆ। ਇਸ ਹਾਦਸੇ ‘ਚ ਕਈ ਯਾਤਰੀ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕੀ ਹੋਰ ਜ਼ਖਮੀ ਹਨ।

ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼ਾਮ ਕਰੀਬ 5 ਵਜੇ 15633 ਟਰੇਨ ਪਟੜੀ ਤੋਂ ਉਤਰ ਗਈ। 12 ਡੱਬੇ ਪਟੜੀ ਤੋਂ ਉਤਰ ਗਏ ਹਨ। ਡੀਆਰਐਮ ਅਤੇ ਏਡੀਆਰਐਮ ਮੌਕੇ ਲਈ ਰਵਾਨਾ ਹੋ ਗਏ ਹਨ। ਮੈਡੀਕਲ ਵੈਨਾਂ ਵੀ ਭੇਜੀਆਂ ਗਈਆਂ ਹਨ।ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਝਟਕੇ ਤੋਂ ਬਾਅਦ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਕ ਯਾਤਰੀ ਨੇ ਦੱਸਿਆ, “ਅਚਾਨਕ ਝਟਕਾ ਲੱਗਾ ਅਤੇ ਟਰੇਨ ਦੀ ਬੋਗੀ ਪਲਟ ਗਈ। ਟਰੇਨ ਦੇ 2-4 ਡੱਬੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।”

ਜਾਰੀ ਕੀਤਾ ਹੈਲਪਲਾਈਨ ਨੰਬਰ- 8134054999

ਪੀਐਮ ਮੋਦੀ ਨੇ ਜਾਣਕਾਰੀ ਲਈ
ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਜਾਣਕਾਰੀ ਲਈ। ਪੀਐਮ ਮੋਦੀ ਕੋਵਿਡ 19 ਦੀ ਸਥਿਤੀ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੀਟਿੰਗ ਵਿੱਚ ਸੀਐਮ ਮਮਤਾ ਬੈਨਰਜੀ ਵੀ ਮੌਜੂਦ ਸੀ।

LEAVE A REPLY

Please enter your comment!
Please enter your name here