*ਜ਼ਸਵੀਰ ਕੌਰ ਵਿਰਦੀ ਵੱਲੋਂ ਧੀਆਂ ਨੂੰ ਸਮਰਪਿੱਤ ਗੀਤ ‘ਤੂੰ ਵੇਲ ਅੰਗੂਰੀ ਧੀਏ*

0
13

ਬੁਢਲਾਡਾ, 11 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਧੀਆਂ ਦੀ ਲੋਹੜੀ ਨੂੰ ਸਮਰਪਿੱਤ ‘ਤੂੰ ਵੇਲ ਅੰਗੂਰੀ ਧੀਏ* ਗੀਤ ਦਾ ਆਗਾਜ ਜ਼ਸਵੀਰ ਕੌਰ ਵਿਰਦੀ ਵੱਲੋਂ ਕੀਤਾ ਗਿਆ। ਜਿਸ ਦਾ ਪੋਸ਼ਟਰ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਵੱਲੋਂ ਰਲੀਜ ਕੀਤਾ ਗਿਆ ਹੈ। ਉਨ੍ਹਾਂ ਇਸ ਗੀਤ ਵਿੱਚ ਲੜਕੀਆਂ ਨੂੰ ਹਰ ਮੁਸ਼ਕਿਲਾਂ ਹੌਂਸਲੇ ਅਤੇ ਜਜਬੇ ਨਾਲ ਝੁਜਣ ਸੰਬੰਧੀ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਮਰਦਾਂ ਤੋਂ ਅੱਗੇ ਵੱਧ ਚੁੱਕੀਆਂ ਹਨ। ਜ਼ੋ ਅੱਜ ਜਹਾਜ ਤੋਂ ਲੈ ਕੇ ਹਰ ਵਰਗ ਵਿੱਚ ਨਾਮਣਾ ਖੱਟ ਰਹੀਆਂ ਹਨ। ਇਸ ਗੀਤ ਦੇ ਗੀਤਕਾਰ ਜਗਤਾਰ ਸਿੰਘ ਧਰਮਪੁਰਾ, ਪ੍ਰੋਡੂਸਰ ਗੁਰਜਿੰਦਰ ਵਿਰਦੀ ਅਤੇ ਨੀਸ਼ਾ ਮੋਹਲੀਆਂ, ਮਿਊਜਿਕ ਕਰੱਸ਼ ਸਟੂਡੀਓ ਅਤੇ ਏਕਮਨ ਫਿਲਮਜ, ਪ੍ਰਿੰਸੀਪਲ ਭਰਪੂਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਦੇ ਬੋਲ ਲੋਕਾਂ ਦੇ ਦਿਲਾਂ ਵਿੱਚ ਛਾਪ ਛੱਡ ਜਾਣਗੇ ਅਤੇ ਇਹ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਹੈ ਉਮੀਦ ਹੈ ਇਹ ਪੇਸ਼ਕਸ਼ ਹਰ ਇੱਕ ਵਿਅਕਤੀ ਨੂੰ ਪਸੰਦ ਆਏਗਾ।

LEAVE A REPLY

Please enter your comment!
Please enter your name here