*ਪੰਜਾਬ ਚ ਪਹਿਲੀ ਵਾਰ ਮਹਾਰਾਜਾ ਅੱਗਰਸੈਨ ਜੀ ਦਾ ਚਾਂਦੀ ਦਾ ਸਿੱਕਾ ਜਾਰੀ*

0
206

ਬੁਢਲਾਡਾ 9 ਜਨਵਰੀ  (ਸਾਰਾ ਯਹਾਂ/ਅਮਨ ਮਹਿਤਾ) ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਨ (ਰਜਿ) ਪੰਜਾਬ ਦੀ ਯੂਵਾ ਇਕਾਈ ਵੱਲੋਂ ਪੰਚਾਇਤੀ ਦੁਰਗਾ ਮੰਦਰ ਵਿਖੇ ਮਹਾਰਾਜਾ ਅੱਗਰਸੈਨ ਜੀ ਨੂੰ ਸਮਰਪਿੱਤ 998.5 ਟੰਚ (ਹੋਲਮਾਰਕ ਸਹਿਤ) 100# ਸ਼ੁੱਧ ਚਾਂਦੀ ਦਾ 10 ਗ੍ਰਾਮ ਵਜਨੀ ਸਿੱਕਾ ਜਾਰੀ ਕੀਤਾ ਗਿਆ। ਜਿਸਦੇ ਇੱਕ ਪਾਸੇ ਮਹਾਰਾਜਾ ਅੱਗਰਸੈਨ ਜੀ ਦੀ ਛਵੀਂ ਅਤੇ ਦੂਸਰੇ ਪਾਸੇ ਗੌਰਵਮਈ ਮਸ਼ਹੂਰ ਰੀਤ ਅਤੇ ਪਰੰਪਰਾ (ਇੱਕ ਰੁਪਏ—ਇੱਕ ਇੱਟ) ਦੀ ਫੋਟੋ ਨੂੰ ਦਰਸਾਇਆ ਗਿਆ ਹੈ। ਇਸ ਸਿੱਕੇ ਨੂੰ ਸਮਾਜਸੇਵੀ ਐਡ. ਵਿਜੈ ਗੋਇਲ, ਡਾ. ਪਵਨ ਗਰਗ, ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਸੁਭਾਸ਼ ਗੋਇਲ, ਵਿਨੋਦ ਕੁਮਾਰ, ਰਤਨ ਲਾਲ ਅਤੇ ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਨ  ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਦੀਪਕ ਬੋੜਾਵਾਲੀਆਂ ਨੂੰ ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਨ ਪੰਜਾਬ ਵੱਲੋਂ ਇਕਾਈ ਬੁਢਲਾਡਾ ਦਾ ਪ੍ਰਧਾਨ ਲਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਕਾਰਜ ਵਿਹਾਰ ਮੌਕੇ ਲੈਣ ਦੇਣ ਲਈ ਮਹਾਰਾਜਾ ਅੱਗਰਸੈਨ ਜੀ ਦੀ ਫੋਟੋ ਵਾਲੇ ਸਿੱਕੇ ਦੀ ਵਰਤੋਂ ਕੀਤੀ ਜਾਵੇ। ਸਾਡਾ ਮਕਸਦ ਅੱਗਰਵਾਲ ਭਾਈਚਾਰੇ ਨੂੰ ਇੱਕਜੁਟ ਕਰਨਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਮਹਾਰਾਜਾ ਅੱਗਰਸੇਨ ਜੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਪ੍ਰਸ਼ਾਦ ਲਗਾਉਣ ਉਪਰੰਤ ਲੱਡੂ ਵੀ ਵੰਡੇ ਗਏ। ਇਸ ਮੌਕੇ ਰਾਜ ਕੁਮਾਰ ਬੋੜਾਵਾਲੀਆਂ, ਦਰਸ਼ਨ ਗੁੜੱ੍ਹਦੀ, ਵਕੀਲ   ਜਤਿੰਦਰ ਗੋਇਲ,  ਸੁਨੀਲ ਗਰਗ, . ਚੰਦਨ ਗੁਪਤਾ, ਰਾਧਾ ਤਾਇਲ, ਸਤੀਸ਼ ਕੁਮਾਰ, ਕੌਂਸਲਰ ਪ੍ਰੇਮ ਗਰਗ, ਦੀਪਕ ਕੁਮਾਰ, ਗਿਆਨ ਕੁਮਾਰ,  ਸੁਨੀਲ ਗਰਗ, ਸਾਹਿਲ ਗੋਇਲ, ਗੋਰਿਸ਼ ਗੋਇਲ, ਤੁਸ਼ਾਂਤ ਕੁਮਾਰ, ਦੀਪਾਂਸ਼ੂ ਬਾਂਸਲ, ਮਨੋਜ਼ ਕੁਮਾਰ, ਸ਼ੈਂਕੀ ਕੁਮਾਰ, ਮੁਨੀਸ਼ ਕੁਮਾਰ, ਜ਼ੋਨੀ.,ਰਾਜਿੰਦਰ ਗੋਇਲ, ਮਾਸਟਰ ਰਾਜੇਸ਼ ਕੁਮਾਰ,ਹਾਜਰ ਸਨ।

LEAVE A REPLY

Please enter your comment!
Please enter your name here