

ਨਵੀਂ ਦਿੱਲੀ— ਦੇਸ਼ਭਰ ‘ਚ ਦੀਵਾਲੀ ਦੀ ਧੂਮ ਤੋਂ ਬਾਅਦ ਦਿੱਲੀ ਐੱਨ.ਸੀ.ਆਰ. ਦੇ ਪੱਧਰ ‘ਚ ਵਾਧਾ ਦੇਖਿਆ ਗਿਆ ਹੈ। ਦਿੱਲੀ ‘ਚ ਸਵੇਰੇ ਧੁੰਦ ਦੀ ਮੋਟੀ ਚਾਦਰ ਵਿਛੀ ਦੇਖੀ ਗਈ। ਸੀ.ਪੀ.ਸੀ.ਬੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਤੋਂ ਰਾਤ 11 ਵਜੇ ਤੋਂ 11 ਦਸੰਬਰ ਰਾਤ 11 ਵਜੇ ਤਕ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਕੇ ਬੇਹੱਦ ਗੰਭੀਰ ਸ਼੍ਰੇਣੀ ‘ਚ ਪਹੁੰਚ ਚੁੱਕੀ ਹੈ।
ਵਾਤਾਵਰਣ ਮੰਤਰਾਲਾ ਦੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਗਵ ਨੇ ਮੰਗਲਵਾਰ ਨੂੰ ਆਵਾਜਾਈ ਅਧਿਕਾਰੀ ਨਾਲ ਬੈਠਕ ਕਰ ਅੱਜ ਤੋਂ 11 ਦਸੰਬਰ ਦੀ ਰਾਤ 11 ਵਜੇ ਤਕ ਦਿੱਲੀ ‘ਚ ਭਾਰੀ ਤੇ ਮੱਧ ਸ਼੍ਰੇਣੀ ਦੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਦੀ ਲਗਾ ਦਿੱਤੀ ਹੈ।
EDITED BY : SARA YAHA | | Last Updated : 6:40 pm 8 ਨਵੰਬਰ 2018
























