ਬੱਬੂ ਮਾਨ ਦੇ ਸ਼ਾਗਿਰਦ ਦੀ ਕਿਡਨੈਪਿੰਗ ਹੋਈ ਫੇਲ, ਮੰਗਣੀ ਸੀ 50 ਲੱਖ ਦੀ ਫਿਰੌਤੀ

0
16

ਲੁਧਿਆਣਾ(ਬਿਊਰੋ)— ਗੈਂਗਸਟਰ ਦਿਲਪ੍ਰੀਤ ਦੁਆਰਾ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰ ਕੇ ਫਿਰੌਤੀ ਮੰਗਣ ਦਾ ਮਾਮਲਾ ਅਜੇ ਵੀ ਚਰਚਾ ‘ਚ ਸੀ ਕਿ ਲੁਧਿਆਣਾ ਪੁਲਸ ਨੇ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ਾਗਿਰਦ ਦਰਸ਼ਨ ਸਿੰਘ ਲੱਖੇਵਾਲਾ ਨੂੰ ਅਗਵਾ ਕਰਕੇ 50 ਲੱਖ ਦੀ ਫਿਰੌਤੀ ਦੀ ਯੋਜਨਾ ਦਾ ਭੰਡਾਫੋੜ ਕੀਤਾ ਹੈ। ਸ਼ਨੀਵਾਰ ਦੇਰ ਰਾਤ ਪੁਲਸ ਨੇ ਦੋ ਗੈਂਗਸਟਰਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਨਾਕਾਬੰਦੀ ‘ਤੇ ਰੁਕਣ ਦੀ ਜਗ੍ਹਾ ਲਲਤੋਂ ਪੁਲਸ ਚੌਂਕੀ ਇੰਚਾਰਜ ‘ਤੇ ਗੋਲੀ ਚਲਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਲੱਖੇਵਾਲਾ ਨੂੰ ਅਗਵਾ ਕਰਕੇ ਫਿਰੌਤੀ ਲੈਣ ਦੀ ਯੋਜਨਾ ਤਿਆਰ ਸੀ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ‘ਤੇ ਹੁਸ਼ਿਆਰਪੁਰ ਤੇ ਲੁਧਿਆਣਾ ‘ਚ 10 ਮਾਮਲੇ ਦਰਜ ਹਨ।

ਥਾਣਾ ਸਦਰ ਪ੍ਰਭਾਰੀ ਇੰਸਪੈਕਟਰ ਸੁਖਦੇਵ ਸਿੰਘ ਮੁਤਾਬਕ ਸ਼ਨੀਵਾਰ ਦੇਰ ਰਾਤ ਨੂੰ ਦੋ ਲਲਤੋਂ ਪੁਲਸ ਨੇ ਪੱਖੋਵਾਲ ਰੋਡ ‘ਤੇ ਨਾਕਾਬੰਦੀ ਕੀਤੀ ਸੀ। ਪੁਲਸ ਮੁਤਾਬਕ ਬਾਇਕ ‘ਤੇ ਸਵਾਰ ਦੋ ਉਨ੍ਹਾਂ ਨੇ ਨੌਜਵਾਨਾਂ ਨੂੰ ਰੋਕਿਆ ਗਿਆ ਤਾਂਚੌਂਕੀ ਇੰਚਾਰਜ ਅਸ਼ਵਨੀ ਕੁਮਾਰ ‘ਤੇ ਹਮਲਾ ਕਰ ਦਿੱਤਾ। ਇਸ ‘ਚ ਅਸ਼ਵਨੀ ਕੁਮਾਰ ਬੱਚ ਗਏ। ਹਾਲਾਂਕਿ ਬਾਅਦ ‘ਚ ਪੁਲਸ ਨੇ ਇਨ੍ਹਾਂ ਦਾ ਪਿੱਛਾ ਕਰਕੇ ਕੁਝ ਦੂਰੀ ‘ਤੇ ਇਨ੍ਹਾਂ ਨੂੰ ਫੜ੍ਹ ਲਿਆ। ਇਨ੍ਹਾਂ ਦੀ ਪਛਾਣ ਪਿੰਡ ਚੱਕਰ ਨਿਵਾਸੀ ਗੁਰਪ੍ਰੀਤ ਸਿੰਘ ਤੇ ਪਿੰਡ ਅਯਾਲੀ ਨਿਵਾਸੀ ਰਾਜਪਾਲ ਦੇ ਤੌਰ ‘ਤੇ ਹੋਈ ਹੈ। ਦੱਸ ਦੇਈਏ ਇਨ੍ਹਾਂ ਕੋਲੋ ਇਕ ਪਿਸਤੌਲ, ਦੋ ਮੈਗਜ਼ੀਨ, 10 ਕਾਰਤੂਸ, 3 ਖੋਲ, 315 ਬੋਰ ਪਿਸਤੌਲ ਦੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਹਥਿਆਰ ਯੂਪੀ ਤੋਂ ਮੰਗਵਾਏ ਗਏ ਸਨ।

ਪੁਲਸ ਵਲੋਂ ਕੀਤੀ ਪੁੱਛਗਿੱਛ ‘ਚ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਸੁਖਪ੍ਰੀਤ ਸਿੰਘ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਲੱਖੇਵਾਲਾ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਪੂਰਾ ਕਰਨ ਲਈ ਇਕ ਗੱਡੀ ਲੁੱਟਣ ਦੀ ਫਿਰਾਕ ‘ਚ ਸਨ। ਵੀਰਵਾਰ ਨੂੰ ਲੱਖੇਵਾਲਾ ਆਪਣੇ ਪਿੰਡ ਇਕ ਮਜਾਰ ‘ਤੇ ਮੱਥਾ ਟੇਕਣ ਆਉਂਦਾ ਹੈ, ਉਥੇ ਹੀ ਉਸ ਨੂੰ ਅਗਵਾ ਕੀਤਾ ਜਾਮਾ ਸੀ। ਗੈਂਗਸਟਰ ਗੁਰਪ੍ਰੀਤ ਸਿੰਘ ਨੇ ਆਪਣੇ ਪਿੰਡ ਚੱਕਰ ਦੇ ਸਾਬਕਾ ਸਰਪੰਚ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਕਿਉਂਕਿ ਉਸ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।


EDITED BY : SARA YAHA | | Last Updated : 7:02 pm 6 ਨਵੰਬਰ 2018

LEAVE A REPLY

Please enter your comment!
Please enter your name here