

ਮਾਨਸਾ 06,ਜਨਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਆਈ. ਐੱਮ. ਏ.ਜਿਲ੍ਹਾ ਮਾਨਸਾ ਦੀ ਇੱਕ ਮੀਟਿੰਗ, ਚੋਣ ਕਮੇਟੀ ਜਿਸ ਵਿੱਚ ਸਤਿਕਾਰ ਯੋਗ ਸੀਨੀਅਰ ਡਾਕਟਰ ਸਹਿਬਾਨ ਡਾਕਟਰ ਕੇ. ਪੀ. ਸਿੰਗਲਾ, ਡਾਕਟਰ ਗੁਰਬਖ਼ਸ਼ ਸਿੰਘ ਚਹਿਲ, ਡਾਕਟਰ ਰਾਏਪੁਰੀ , ਡਾਕਟਰ ਸੱਤਪਾਲ ਬਾਂਸਲ, ਡਾਕਟਰ ਪਵਨ ਗਰਗ ਮੌੜ, ਡਾਕਟਰ ਰੁਪਿੰਦਰ ਸਿੰਗਲਾ,ਡਾਕਟਰ ਪਰਸ਼ੋਤਮ ਗੋਇਲ ਦੀ ਦੇਖਰੇਖ ਵਿੱਚ ਹੋਈ। ਮੀਟਿੰਗ ਵਿੱਚ ਹਾਜ਼ਰ ਸਾਰੇ ਡਾਕਟਰ ਸਹਿਬਾਨਾਂ ਨੇ ਪੑਧਾਨ ਡਾਕਟਰ ਜਨਕ ਰਾਜ ਸਿੰਗਲਾ ਦੀ ਟੀਮ ਤੇ ਭਰੋਸਾ ਪ੍ਰਗਟਾਇਆ। ਸਾਲ 2021 ਦੀ ਟੀਮ ਵੱਲੋਂ ਆਈ. ਐੱਮ. ਏ. ਦੀ ਬੇਹਤਰੀ ਲਈ ਸਾਰੇ ਡਾਕਟਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ਗਈ। ਆਈ. ਐੱਮ. ਏ.ਵੱਲੋਂ ਕੋਰੋਨਾ ਮਹਾਮਾਰੀ ਦੋਰਾਨ ਕੀਤੇ ਗਏ ਕੰਮਾਂ ਅਤੇ ਮੈਡੀਕਲ ਚੈਕਅਪ ਕੈਂਪਾਂ ਕਰਕੇ ਸਮਾਜ ਵਿੱਚ ਆਈ. ਐੱਮ. ਏ.ਦੇ ਵਧ ਰਹੇ ਮਾਨ ਸਤਿਕਾਰ ਤੇ ਤਸੱਲੀ ਪਰਗਟ ਕੀਤੀ ਗਈ। ਇਸ ਕਰਕੇ ਸਾਰੇ ਹਾਊਸ ਨੇ ਸਾਲ 2022 ਲਈ ਦੁਆਰਾ ਡਾਕਟਰ ਜਨਕ ਰਾਜ ਸਿੰਗਲਾ ਅਤੇ ਟੀਮ ਆਈ. ਐੱਮ. ਏ.ਨੂੰ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਉਹ ਆਪਣੀ ਸਾਰੀ ਟੀਮ, ਜਰਨਲ ਸਕੱਤਰ ਡਾਕਟਰ ਸੇਰਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾਕਟਰ ਸੁਰੇਸ਼ ਸਿੰਗਲਾ ਅਤੇ ਬਾਕੀ ਡਾਕਟਰਾਂ ਦੇ ਸਹਿਯੋਗ ਨਾਲ ਆਈ. ਐੱਮ. ਏ.ਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਲਈ ਬਚਨ ਬੱਧ ਹਨ। ਲੋਕਾਂ ਦੀ ਸਿਹਤ ਸੰਭਾਲ ਵਿੱਚ ਆਈ. ਐੱਮ. ਏ.ਹਮੇਸ਼ਾ ਆਪਣਾ ਵਧੀਆ ਯੋਗਦਾਨ ਪਾਉਂਦੀ ਰਹੇਗੀ। ਇਸ ਸਮੇਂ ਸ਼ਹਿਰ ਦੇ ਸਾਰੇ ਡਾਕਟਰ ਸਹਿਬਾਨ ਹਾਜ਼ਰ ਸਨ।























