

ਮਾਨਸਾ 06,ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ) : ਵੱਖ ਵੱਖ ਪਾਰਟੀਆਂ ਦਾ ਸਾਥ ਛੱਡ ਕੇ 20 ਦੇ ਕਰੀਬ ਵਿਅਕਤੀਆਂ ਨੇ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ। ਪ੍ਰੇਮ ਅਰੋੜਾ ਨੇ ਸਾਰਿਆਂ ਨੂੰ ਸਿਰੋਪਾ ਦੇ ਕੇ ਸਨਮਾਨਿਆ

ਅਤੇ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦੇਣ ਦਾ ਵਾਅਦਾ ਕੀਤਾ। ਪਿੰਡ ਹੋਡਲਾ ਕਲਾ ਵਿੱਚ ਪਰਮਜੀਤ ਸਿੰਘ ਪੰਮੀ ਅਤੇ ਕੁਲਦੀਪ ਸਿੰਘ ਭੰਗੂ ਦੀ ਹਾਜਰੀ ਵਿੱਚ ਬੰਤ ਸਿੰਘ ਆਪਣੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਕੁਲਬੀਰ ਸਿੰਘ, ਕਪੂਰ ਸਿੰਘ, ਮੰਗੀ ਸਿੰਘ, ਸਤਨਾਮ ਸਿੰਘ, ਬਲਵਾਨ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ,

ਰਾਜਵੀਰ ਸਿੰਘ,ਸਤਨਾਮ ਸਿੰਘ , ਬਿੰਦਰ ਸਿੰਘ, ਸੋਨੀ ਸਿੰਘ, ਬਿੱਲੂ ਸਿੰਘ ਦਾਰਾ ਸਿੰਘ, ਟਹਿਲ ਸਿੰਘ, ਝੰਡਾ ਸਿੰਘ, ਗੁਰਦੇਵ ਸਿੰਘ, ਪ੍ਰਤਾਪ ਸਿੰਘ , ਗੁਰਜੰਟ ਸਿੰਘ, ਨਰਜਨ ਸਿੰਘ ,ਦੇਵ ਸਿੰਘ, ਗੁਰਚਰਨ ਸਿੰਘ ਆਦਿ ਵੱਖ ਵੱਖ ਪਾਰਟੀਆਂ ਨੂੰ ਅਲ ਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।

ਇਸ ਮੌਕੇ ਬੋਲਦਿਆਂ ਪ੍ਰੇਮ ਅਰੋੜਾ ਨੇ ਕਿਹਾ ਕਿ ਪਹਿਲਾਂ ਲੋਕ 10 ਸਾਲ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਦੇਖ ਚੁੱਕੇ ਹਨ, ਜਿਸ ਨੇ ਵਿਕਾਸ ਪੱਖੋਂ ਸੂਬੇ ਨੂੰ 1 ਨੰਬਰ ਤੇ ਲਿਆਂਦਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਸਮੇਂ ਸਮੇਂ ਤੇ ਪੂਰੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੜ ਇਹ ਸਰਕਾਰ ਬਣਦਿਆਂ ਪਛੜ ਚੁੱਕੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਂਦਾ ਜਾਵੇਗਾ। ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਾਉਣ ਤੋਂ ਇਲਾਵਾ ਬੇਅਦਬੀ ਆਦਿ ਦੇ ਮੁੱਦੇ ਵੀ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਨੂੰ ਰੋਜਗਾਰ ਦੀ ਹੱਬ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।























