*ਬਰੇਟਾ ‘ਚ ਨਸ਼ੇੜੀ ਨੌਜਵਾਨ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦੇਣ ਲੱਗੇ ਅੰਜਾਮ*

0
37


ਬਰੇਟਾ  05,ਜਨਵਰੀ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਨਸ਼ੇੜੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ
ਹੈ । ਜਿਨ੍ਹਾਂ ਵੱਲੋਂ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਦੇ ਲਈ ਹੁਣ ਲੁੱਟ ਖੋਹ ਅਤੇ ਮਾਰਕੁੱਟ
ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ । ਅਜਿਹਾ ਹੀ ਇੱਕ
ਮਾਮਲਾ ਬੀਤੀ ਐਤਵਾਰ ਦੀ ਰਾਤ ਦਾ ਸੁਣਨ ‘ਚ ਆਇਆ ਕਿ ਸ਼ਹਿਰ ਦਾ ਇੱਕ ਨੌਜਵਾਨ
ਆਪਣੇ ਘਰ ਤੋਂ ਨਜ਼ਦੀਕੀ ਇੱਕ ਜਾਗਰਣ ‘ਚ ਜਾ ਰਿਹਾ ਸੀ ਤਾਂ ਮੂੰਗੇ ਹਸਪਤਾਲ ਦੇ ਨਜ਼ਦੀਕ
ਕੁਝ ਨਸ਼ੇੜੀ ਕਿਸਮ ਦੇ ਵਿਅਕਤੀਆਂ ਨੇ ਇਸ ਨੌਜਵਾਨ ਤੋਂ ਲੁੱਟ ਖੋਹ ਕਰਨ ਦੇ ਲਈ ਇਸਦੀ
ਗਰਦਨ ਤੇ ਤਲਵਾਰ ਅਤੇ ਕੁਝ ਹੋਰ ਤੇਜ਼ ਹਥਿਆਰ ਲਗਾ ਦਿੱਤੇ । ਨੌਜਵਾਨ ਕੋਲ ਮੌਕੇ ਤੇ ਕੁਝ
ਨਾ ਹੋਣ ਕਾਰਨ ਇਸ ਨੂੰ ਛੱਡ ਦਿੱਤਾ ਗਿਆ । ਅਗਲੀ ਸਵੇਰ ਇਸ ਗੱਲ ਦਾ ਸ਼ਹਿਰ ‘ਚ ਪਤਾ ਲੱਗਣ
ਤੇ ਲੋਕਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਆਵਾਜ਼ ਬੁਲੰਦ ਲੋਕਾਂ ਦਾ
ਕਹਿਣਾ ਹੈ ਕਿ ਲਗਦਾ ਹੈ ਸ਼ਾਇਦ ਬਰੇਟਾ ‘ਚ ਪੁਲਿਸ ਦਾ ਖ਼ੌਫ਼ੳਮਪ; ਮਾੜੇ ਅਨਸਰਾਂ ਤੋਂ ਖ਼ਤਮ
ਹੁੰਦਾ ਜਾ ਰਿਹਾ ਹੈ, ਇਹੀ ਕਾਰਨ ਹੈ ਸ਼ਹਿਰ ‘ਚ ਨਸ਼ੇੜੀਆਂ ਅਤੇ ਲੁੱਟ-ਖੋਹ ਦੀਆਂ
ਵਾਰਦਾਤਾਂ ਫ਼#39;ਚ ਵਾਧਾ ਹੁੰਦਾ ਜਾ ਰਿਹਾ ਹੈ । ਲੋਕ ਤਾਂ ਹੁਣ ਸਵਾਲ ਕਰਦੇ ਹਨ ਕਿ ਆਖ਼ਰ
ਪੁਲਿਸ ਤੋਂ ਜੁਰਮ ਫ਼#39;ਤੇ ਕਿਉਂ ਕਾਬ¨ ਨਹੀਂ ਪਾਇਆ ਜਾ ਰਿਹਾ ਹੈ ? ਇਹ ਲੁਟੇਰੇ ਜਿੱਥੇ
ਪੁਲਿਸ ਦੇ ਹੱਥ ਨਹੀਂ ਪਹੁੰਚ ਰਹੇ ? ਇਨ੍ਹਾਂ ਸਵਾਲਾਂ ਜਿਹੇ ਕਈ ਸਵਾਲ ਹਨ । ਜਿਨ੍ਹਾਂ ਦਾ
ਜਵਾਬ ਜਨਤਾ ਪੁਲਿਸ ਤੋਂ ਪੁੱਛ ਰਹੀ ਹੈ, ਹੁਣ ਪੁਲਿਸ ਕੱਦ ਤੱਕ ਇਨ੍ਹਾਂ ਮਾੜੇ ਅਨਸਰਾਂ
iਖ਼ਲਾਫ਼ੳਮਪ; ਸਖ਼ਤ ਕਾਰਵਾਈ ਅਮਲ ਫ਼#39;ਚ ਲਿਆਉਂਦੀ ਹੈ, ਲੋਕ ਇਹ ਵੇਖਣਾ ਚਾਹੁੰਦੇ ਹਨ, ਜੋ
ਆਪਣੇ ਆਪ ਫ਼#39;ਚ ਲੋਕਾਂ ਲਈ ਜਵਾਬ ਹੋਵੇਗਾ।ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ
ਇਨ੍ਹਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ iਖ਼ਲਾਫ਼ੳਮਪ; ਸਖ਼ਤ ਕਾਰਵਾਈ
ਕੀਤੀ ਜਾਵੇ ਤਾਂ ਜੋ ਲੋਕ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਸਮਝ ਸਕਣ । ਜਦ ਇਸ
ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ
ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ ਅਤੇ ਜਲਦ ਹੀ ਅਜਿਹੇ
ਲੋਕਾਂ ਤੇ ਨਕੇਲ ਪਾ ਲਈ ਜਾਵੇਗੀ ।

LEAVE A REPLY

Please enter your comment!
Please enter your name here